ਪੰਜਾਬ ਸਵਰਨਕਾਰ ਸੰਘ ਵੱਲੋਂ ਸਾਰੇ ਜਿਲ੍ਹਿਆਂ ਦੇ ਪ੍ਰਧਾਨਾਂ ਦੀ ਚੋਣਾਂ/ ਨਿਯੁਕਤੀਆਂ ਕੀਤੀਆਂ ਜਾਣਗੀਆਂ- ਕਰਤਾਰ ਸਿੰਘ ਜੌੜਾ
ਬਠਿੰਡਾ /ਪੰਜਾਬ (ਬਹਾਦਰ ਸਿੰਘ ਸੋਨੀ/ਪੰਜ ਦਰਿਆ ਯੂਕੇ) ਸਵਰਨਕਾਰ ਸੰਘ ਦੇ ਹੈਡ ਆਫਿਸ ਸਿਰਕੀ ਬਜਾਰ ਬਠਿੰਡਾ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਟੇਟ ਪ੍ਰੈਜੀਡੈਂਟ ਕਰਤਾਰ ਸਿੰਘ ਜੌੜਾ ਨੇ ਕਿਹਾ ਕਿ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਪ੍ਰਧਾਨਾਂ ਦੀਆਂ ਚੋਣਾਂ/ ਨਿਯੁਕਤੀਆਂ ਨੂੰ 2 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ। ਪੰਜਾਬ ਵਿੱਚ ਸਵਰਨਕਾਰ/ ਜਵੈਲਰ/ ਸੋਨਾ ਕਾਰੋਬਾਰੀਆਂ ਦੀਆਂ ਵਪਾਰਕ ਸਮੱਸਿਆਵਾਂ ਨਿੱਤ ਦਿਨ ਵਧਦੀਆਂ ਜਾ ਰਹੀਆਂ ਹਨ। ਜਿਵੇਂ ਕਿ ਇਨਕਮ ਟੈਕਸ, ਜੀ.ਐਸ.ਟੀ., ਹਾਲਮਾਰਕ, ਐਚ.ਯੂ.ਆਈ.ਡੀ, ਚੋਰੀਆਂ, ਡਕੈਤੀਆਂ, ਫਿਰੌਤੀਆਂ, ਲੁੱਟ-ਖੋਹ, ਚੋਰੀਆਂ ਦੇ ਮਾਲ ਦੀ ਰਿਕਵਰੀਆਂ ਸਮੇਂ ਪੁਲਿਸ ਦੀਆਂ ਜਿਆਦਤੀਆਂ ਅਤੇ ਧਾਰਾ 411 ਅਧੀਨ ਝੂਠੇ ਕੇਸਾਂ ਵਿੱਚ ਫਸਾਉਣ ਦੇ ਦਬਾਅ ਪਾ ਕੇ ਸਵਰਨਕਾਰ/ ਜਵੈਲਰਾਂ ਤੋਂ ਵੱਡੀਆਂ ਰਕਮਾਂ ਬਟੋਰਨਾ ਵਗੈਰਾ ਹਨ। ਸ੍ਰੀ ਜੌੜਾ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਵਪਾਰਕ ਯੂਨਿਅਨਾਂ ਨੂੰ ਸੁਚੱਗੇ ਢੰਗ ਨਾਲ ਚਲਾਉਣ ਲਈ ਸਾਰੇ ਜਿਲੇਆਂ ਦੇ ਪ੍ਰਧਾਨਾਂ ਦੀ ਚੋਣ ਜਾਂ ਸਰਸੰਮਤੀ ਨਾਲ ਮੇਹਨਤੀ ਪ੍ਰਧਾਨਾਂ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਜਾਣੀਆਂ ਜਰੂਰੀ ਹਨ। ਹਰ ਜਿਲ੍ਹੇ ਦੀ ਚੋਣ ਲਈ ਸਬੰਧਤ ਜਿਲ੍ਹੇ ਦੇ ਸ਼ਹਿਰ, ਮੰਡੀ, ਕਸਵੇਆਂ ਦੇ ਮੌਜੂਦਾ ਪ੍ਰਧਾਨ, ਜਰਨਲ ਸੈਕਟਰੀ ਅਤੇ ਹੋਰ ਪ੍ਰਮੁੱਖ ਵਿਅਕਤੀਆਂ ਤੋਂ ਗੁਪਤ ਤੌਰ ਤੇ ਅਤੇ ਖੁੱਲੇ ਤੌਰ ਤੇ ਵਿਚਾਰ ਲੈਣ ਉਪਰੰਤ ਅੱਗੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕਈ ਜਿਲਿਆਂ ਵਿੱਚ ਸਵਰਨਕਾਰ ਸੰਘ ਦੇ ਪ੍ਰਧਾਨ, ਜਵੈਲਰਾਂ ਦੀਆਂ ਮੁਸ਼ਕਲਾਂ ਸਮੇਂ ਡਟ ਕੇ ਸਾਥ ਦਿੰਦੇ ਰਹੇ ਹਨ ਜਿਸ ਕਾਰਨ ਉਹਨਾਂ ਦੀਆਂ ਸੇਵਾਵਾਂ ਲਗਾਤਾਰ ਦੋ-ਦੋ ਵਾਰ ਜਾਂ ਇਸ ਤੋਂ ਵੀ ਵੱਧ ਸਮਾਂ ਤੋਂ ਚਲਦੀਆਂ ਆ ਰਹੀਆਂ ਹਨ। ਇਸ ਮੁਹਿੰਮ ਨੂੰ ਸ਼ੁਰੂ ਕਰਦੇ ਹੋਏ ਪਟਿਆਲਾ ਦੇ ਸਵਰਨਕਾਰ/ ਜਵੈਲਰਾਂ ਤੋਂ ਗੁਪਤ ਤੌਰ ਤੇ ਪੜਤਾਲ ਕਰਨ ਉਪਰੰਤ ਅਤੇ ਹੋਟਲ ਦਿੱਲੀ ਪਲਾਜਾ ਵਿੱਚ ਹੋਏ ਸਵਰਨਕਾਰ ਸੰਮੇਲਨ ਵਿੱਚ ਮੌਜੂਦ ਭਾਰੀ ਇਕੱਠ ਤੋਂ, ਪ੍ਰਧਾਨਗੀ ਦੀ ਚੋਣ ਸਬੰਧੀ ਵਿਚਾਰ ਲਏ ਗਏ। ਜਿਲ੍ਹਾ ਅਤੇ ਸਿਟੀ ਦੇ ਸਵਰਨਕਾਰ/ ਜਵੈਲਰ/ ਸਰਾਫਾ, ਮਰਾਠਾ, ਬੰਗਾਲੀ ਸੰਸਥਾਵਾਂ ਦੇ ਮੁੱਖ ਮੈਬਰਾਂ ਦਾ ਕਹਿਣਾ ਸੀ ਕਿ ਦੋਨੋ ਪ੍ਰਧਾਨ ਅਤੇ ਇਹਨਾਂ ਨਾਲ ਸਾਰੇ ਐਗਜੈਕਟਿਵ ਮੈਂਬਰ ਬਹੁਤ ਵਧੀਆ ਸੇਵਾਵਾਂ ਦੇ ਰਹੇ ਹਨ। ਸੰਮੇਲਨ ਵਿੱਚ ਮੌਜੂਦਾ ਸਰਾਫਾ ਐਸੋਸੀਏਸ਼ਨ ਦੀ ਪੂਰੀ ਟੀਮ ਨੇ ਵੀ ਸਵਰਨਕਾਰ ਸੰਘ ਦੀਆਂ ਸੇਵਾਵਾਂ ਦੀ ਤਹਿ ਦਿਲੋਂ ਸ਼ਲਾਘਾ ਕੀਤੀ। ਸਵਰਨਕਾਰ/ ਜਵੈਲਰਾਂ ਦੀ ਮੰਗ ਅਨੁਸਾਰ ਸਰਵਸੰਮਤੀ ਨਾਲ ਪਟਿਆਲਾ ਦੇ ਜਿਲ੍ਹਾ ਪ੍ਰਧਾਨ ਭੀਮ ਸੈਨ ਵਰਮਾਂ ਨੂੰ ਤੀਜੀ ਵਾਰ ਜਿਲ੍ਹਾ ਪ੍ਰਧਾਨ ਅਤੇ ਪਰਵੀਨ ਕੁਮਾਰ ਲੱਕੀ ਨੂੰ ਤੀਜੀ ਵਾਰ ਸਿਟੀ ਪ੍ਰਧਾਨ ਬਣਾ ਕੇ ਨਿਯੁਕਤੀ ਪੱਤਰ ਦਿੱਤੇ ਗਏ। ਇਸ ਦੇ ਨਾਲ ਹੀ ਸਮਾਨਾ ਦੇ ਪ੍ਰਧਾਨ ਰਾਜੀਵ ਵਰਮਾ ਅਤੇ ਜਰਨਲ ਸੈਕਟਰੀ ਪਰਦੀਪ ਕੁਮਾਰ (ਲੱਭੀ) ਨੂੰ ਵੀ ਨਿਯੁਕਤੀ ਪੱਤਰ ਦਿੱਤੇ ਗਏ। ਸਵਰਨਕਾਰ ਸੰਘ ਪਟਿਆਲਾ ਵੱਲੋਂ ਸ. ਕਰਤਾਰ ਸਿੰਘ ਜੌੜਾ ਨੂੰ ਚੀਫ ਗੈਸਟ ਮੁੱਖਤਿਆਰ ਸਿੰਘ ਸੋਨੀ ਨੂੰ ਗੈਸਟ ਆਫ ਆਨਰ ਦਾ ਵਿਸ਼ੇਸ ਸਨਮਾਨ ਦਿੰਦੇ ਹੋਏ, ਬੁੱਕੇ, ਸ਼ਾਲ, ਫੁੱਲਮਾਲਾ, ਨੋਟਾਂ ਦੇ ਹਾਰਾਂ ਨਾਲ ਅਤੇ ਸੰਘ ਦੇ ਸਾਰੇ ਮੈਬਰ, ਸਰਾਫਾ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਜਗਦੀਸ਼ ਜਵੈਲਰ ਦੇ ਮਾਲਕ ਮਨੋਜ ਜੀ, ਪੈਟਰਨ ਤਿਲਕ ਰਾਜ ਨੂੰ ਵੀ ਬੁੱਕੇ ਮੋਮੇਟੋਂ ਅਤੇ ਸ਼ਾਲ/ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਕਰਤਾਰ ਸਿੰਘ ਜੌੜਾ, ਮੁਖਤਿਆਰ ਸਿੰਘ ਸੋਨੀ ਅਤੇ ਹੋਰ ਬੁਲਾਰੇਆਂ ਨੇ ਸੋਨੇ ਦੇ ਕਾਰੋਬਾਰ ਵਿੱਚ ਆ ਰਹੀਆਂ। ਮੁਸ਼ਕਲਾਂ ਬਾਰੇ ਸੰਬੋਧਨ ਕੀਤਾ। ਪੰਜਾਬ ਸਵਰਨਕਾਰ ਸੰਘ ਵੱਲੋਂ ਸਾਰੇ ਜਿਲ੍ਹਾ ਸ਼ਹਿਰ, ਮੰਡੀਆਂ, ਕਸਵੇਆਂ ਦੇ ਪ੍ਰਧਾਨ ਸਾਹਿਬਾਨ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਵਰਨਕਾਰ/ ਜਵੈਲਰ/ ਸੋਨਾ ਕਾਰੋਬਾਰੀਆਂ ਦੇ ਕਿਸੇ ਵੀ ਵਪਾਰਕ, ਪਰਿਵਾਰਿਕ, ਮੈਟਰੀਮੋਨਿਅਲ ਮੁਸ਼ਕਲਾਂ ਸਮੇਂ ਗਹਿਰਾਈ ਨਾਲ ਛਾਨਬੀਨ ਕਰੋ ਅਤੇ ਸਚਾਈ ਦੇ ਅਧਾਰ ਤੇ ਆਪਣੇ ਮੈਂਬਰਾਂ ਨੂੰ ਇਨਸਾਫ ਦਵਾਉਣ ਲਈ ਡਟ ਕੇ ਮੱਦਦ ਕਰੋ ਅਤੇ ਆਪਸੀ ਏਕਤਾ ਬਣਾਕੇ ਰੱਖੋ।