ਇਸਲਾਮਾਬਾਦ-ਭਾਰਤ ਦੇ ਸਿਨੇਮਾ ਘਰਾਂ ਵਿੱਚ ਪਾਕਿਸਤਾਨ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ’ਦ ਲੀਜੈਂਡ ਆਫ ਮੌਲਾ ਜੱਟ’ ਨੂੰ ਰਿਲੀਜ਼ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਜਾਣਕਾਰੀ ਮੁਤਾਬਕ ਇਹ ਫੈਸਲਾ ਪਾਕਿਸਤਾਨ ਵੱਲੋਂ ਭਾਰਤੀ ਫਿਲਮਾਂ ਦੀ ਰਿਲੀਜ਼ ’ਤੇ ਪਾਬੰਦੀ ਦੇ ਕਾਰਨ ਲਿਆ ਗਿਆ ਹੈ, ਜੋ ਕਿ 2019 ਤੋਂ ਲਾਗੂ ਹੈ। ਜ਼ਿਕਰਯੋਗ ਹੈ ਕਿ ਲੀਜੈਂਡ ਆਫ ਮੌਲਾ ਜੱਟ 1979 ਦੀ ਫਿਲਮ ਮੌਲਾ ਜੱਟ ਦਾ ਰੀਮਿਕਸ ਹੈ ਜਿਸ ਦਾ ਨਿਰਦੇਸ਼ਨ ਬਿਲਾਲ ਲਸ਼ਾਰੀ ਨੇ ਕੀਤਾ ਸੀ। ਫਵਾਦ ਖਾਨ ਅਤੇ ਮਾਹਿਰਾ ਖਾਨ ਸਟਾਰਰ ਫਿਲਮ ’ਦ ਲੀਜੈਂਡ ਆਫ ਮੌਲਾ ਜੱਟ’ ਭਾਰਤ ਦੇ ਸਿਨੇਮਾਘਰਾਂ ’ਚ ਰਿਲੀਜ਼ ਨਹੀਂ ਹੋਵੇਗੀ। ਭਾਰਤ ’ਚ 10 ਸਾਲ ਬਾਅਦ ਪਾਕਿਸਤਾਨੀ ਫਿਲਮ ਰਿਲੀਜ਼ ਹੋਣ ਜਾ ਰਹੀ ਸੀ, ਜਿਸ ’ਤੇ ਹੁਣ ਪਾਬੰਦੀ ਲਗਾ ਦਿੱਤੀ ਗਈ ਹੈ।