14.1 C
United Kingdom
Sunday, April 20, 2025

More

    ਵਾਹ! ਮਰੀਜ਼ਾਂ ਲਈ ਬਣਾਈ ਰਿਮੋਟ ਵਾਲੀ ਟਰਾਲੀ

    ਕੋਵਿਡ 19 ਦੇ ਮਰੀਜ਼ਾਂ ਦੀ ਸਾਂਭ-ਸੰਭਾਲ ਲਈ ਜ਼ਿਲਾ ਪ੍ਰਸ਼ਾਸ਼ਨ ਨੇ ਤਿਆਰ ਕਰਵਾਈ ਰਿਮੋਟ ਨਾਲ ਚੱਲਣ ਵਾਲੀ ਟਰਾਲੀ

    ਮਰੀਜ਼ਾਂ ਤੱਕ ਰੋਟੀ-ਪਾਣੀ ਅਤੇ ਦਵਾਈਆਂ ਆਦਿ ਪੁੱਜਦਾ ਕਰਨਾ ਹੋਵੇਗਾ ਅਸਾਨ

    ਅੰਮ੍ਰਿਤਸਰ (ਰਾਜਿੰਦਰ ਰਿਖੀ)

    ਰਿਮੋਟ ਕੰਟਰੋਲ ਟਰਾਲੀ ਦਾ ਟਰਾਇਲ ਵੇਖਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਲਵੀ ਚੌਧਰੀ।

    ਭਾਵੇਂ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਰਫਿਊ ਵਰਗਾ ਸਖਤ ਫੈਸਲਾ ਲੈ ਕੇ ਕੋਰੋਨਾ ਦੇ ਵਾਇਰਸ ਨੂੰ ਫੈਲਣ ਤੋਂ ਕਾਫੀ ਹੱਦ ਤੱਕ ਰੋਕ ਲਿਆ ਹੈ, ਪਰ ਫਿਰ ਵੀ ਸਰਕਾਰ ਕਿਸੇ ਵੀ ਹੰਗਾਮੀ ਹਾਲਤ ਵਿਚ ਮਰੀਜਾਂ ਦੀ ਗਿਣਤੀ ਵੱਧ ਜਾਣ ਦੇ ਮੱਦੇਨਜ਼ਰ ਉਨਾਂ ਦੀ ਸੰਭਾਲ ਲਈ ਪੁਖ਼ਤਾ ਪ੍ਰਬੰਧ ਕਰ ਰਹੀ ਹੈ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਥਾਨਕ ਮੈਰੀਟੋਰੀਅਸ ਸਕੂਲ, ਜਿਸ ਵਿਚ ਕਰੀਬ 1000 ਮੰਜਿਆਂ ਦਾ ਕੋਵਿਡ ਸੰਭਾਲ ਕੇਂਦਰ (ਕੋਵਿਡ ਕੇਅਰ ਸੈਂਟਰ) ਬਣਾਇਆ ਗਿਆ ਹੈ, ਵਿਚ ਉਹ ਮਰੀਜ਼ ਰੱਖਣ ਦੀ ਤਜਵੀਜ਼ ਹੈ, ਜੋ ਕੋਰੋਨਾ ਤੋਂ ਪਾਜ਼ੀਟਵ ਹੋਣਗੇ, ਪਰ ਉਨਾਂ ਵਿਚ ਬਿਮਾਰੀ ਦਾ ਕੋਈ ਗੰਭੀਰ ਲੱਛਣ ਨਾ ਹੋਣ ਕਾਰਨ ਉਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਉਕਤ ਕੇਂਦਰ ਵਿਚ ਆਉਣ ਵਾਲੇ ਮਰੀਜ਼ਾਂ ਦੀ ਸਾਂਭ-ਸੰਭਾਲ ਕਰਨ ਵਾਲੇ ਪੈਰਾ ਮੈਡੀਕਲ ਸਟਾਫ ਨੂੰ ਵਾਇਰਸ ਦੇ ਪ੍ਰਭਾਵ ਤੋਂ ਦੂਰ ਰੱਖਣ ਦੇ ਇਰਾਦੇ ਨਾਲ ਇੱਥੇ ਰਿਮੋਟ ਕੰਟਰੋਲ ਟਰਾਲੀ ਦਾ ਇੰਤਜ਼ਾਮ ਕੀਤਾ ਜਾਵੇਗਾ, ਜਿਸਦਾ ਸਫਲ ਟਰਾਇਲ ਅੱਜ ਡਿਪਟੀ ਕਮਿਸ਼ਨਰ ਸ. ਢਿੱਲੋਂ ਦੀ ਹਾਜ਼ਰੀ ਵਿਚ ਕਰ ਲਿਆ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਲਵੀ ਚੌਧਰੀ, ਜਿੰਨਾ ਦੀ ਅਗਵਾਈ ਹੇਠ ਸਨਅਤ ਵਿਭਾਗ ਨੇ ਸਿੰਘ ਇੰਡਸਟਰੀ ਨਾਲ ਮਿਲ ਕੇ ਇਹ ਰਿਮੋਟ ਟਰਾਲੀ ਬਣਾਈ ਹੈ, ਨੇ ਦੱਸਿਆ ਕਿ ਇਹ ਟਰਾਲੀ ਪੂਰੀ ਤਰਾਂ ਰਿਮੋਟ ਕੰਟਰੋਲ ਨਾਲ ਚੱਲਦੀ ਹੈ, ਕਿਸੇ ਵੀ ਮਰੀਜ਼ ਤੱਕ ਰੋਟੀ, ਪਾਣੀ, ਦਵਾਈ ਦੀ ਪਹੁੰਚ ਦੇ ਸਕਦੀ ਹੈ। ਇਸ ਤਰਾਂ ਸਟਾਫ ਨੂੰ ਮਰੀਜ਼ ਦੇ ਜ਼ਿਆਦਾ ਨੇੜੇ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਵਾਇਰਸ ਦਾ ਪਸਾਰ ਰੁਕੇਗਾ। ਉਨਾਂ ਦੱਸਿਆ ਕਿ ਟਰਾਲੀ 360 ਡਿਗਰੀ ਤੱਕ ਘੁੰਮ ਸਕਣ, 40 ਕਿਲੋਗ੍ਰਾਮ ਤੱਕ ਭਾਰ ਚੁੱਕਣ, 100 ਫੁੱਟ ਤੱਕ ਰਿਮੋਟ ਦੀ ਕਮਾਂਡ ਲੈ ਸਕਣ ਆਦਿ ਸਹੂਲਤਾਂ ਦੇ ਸਮਰੱਥ ਹੈ।

    ਡਿਪਟੀ ਕਮਿਸ਼ਨਰ ਸ. ਢਿੱਲੋਂ ਨੇ ਇਸ ਟਰਾਇਲ ਦੀ ਸਫਲਤਾ ਉਤੇ ਤਸੱਲੀ ਪ੍ਰਗਟਾਉਂਦੇ ਕਿਹਾ ਕਿ ਇਸ ਨਾਲ ਮਰੀਜਾਂ ਦੀ ਸੰਭਾਲ ਅਸਾਨ ਹੋਵੇਗੀ। ਉਨਾਂ ਦੱਸਿਆ ਕਿ ਮੈਰੀਟੋਰੀਅਸ ਸਕੂਲ ਵਿਚ 1000 ਮਰੀਜ਼ਾਂ ਲਈ ਸੰਭਾਲ ਕੇਂਦਰ ਤਿਆਰ ਕੀਤਾ ਜਾ ਚੁੱਕਾ ਹੈ, ਜਿਸ ਦੀ ਦੇਖਰੇਖ ਸੀਨੀਅਰ ਡਾਕਟਰ ਦੇ ਹੱਥ ਵਿਚ ਹੋਵੇਗੀ। ਉਨਾਂ ਦੱਸਿਆ ਕਿ ਇਸ ਕੇਂਦਰ ਵਿਚ ਮਰੀਜਾਂ ਲਈ ਰਜਿਸਟਰੇਸ਼ਨ ਕਾਊਟਰ, ਡਾਕਟਰ ਲਈ ਕਮਰਾ, ਨਰਸਾਂ ਲਈ ਕਮਰੇ, ਉਡੀਕ ਘਰ, ਕੱਪੜੇ ਧੋਣ ਲਈ ਪ੍ਰਬੰਧ, ਫਾਰਮੇਸੀ, ਪੀ ਪੀ ਈ ਕਿੱਟ ਬਦਲਣ ਲਈ ਕਮਰਾ ਆਦਿ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਬਾਇਓ ਮੈਡੀਕਲ ਵੇਸਟ ਲਈ ਵੀ ਵਿਸ਼ੇਸ਼ ਪ੍ਰਬੰਧ ਰੱਖਿਆ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸੁਖਪਾਲ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!