
ਲੰਡਨ, 4 ਮਈ (ਪੰਜ ਦਰਿਆ ਬਿਊਰੋ) ਪੰਜਾਬੀ ਦੇ ਪ੍ਰਸਿੱਧ ਗੀਤਕਾਰ, ਪੱਤਰਕਾਰ ਅਤੇ ਲੇਖਕ ਰਾਣਾ ਭੋਗਪੁਰੀਆ ਇਨ੍ਹੀਂ ਦਿਨੀਂ ਇੰਗਲੈਂਡ ਦੇ ਸਾਹਿਤਕ ਦੌਰੇ ‘ਤੇ ਹਨ। ਉਹ ਆਪਣੀ ਇਸ ਸਾਹਿਤਕ ਫੇਰੀ ਦੌਰਾਨ ਵੱਖ ਵੱਖ ਸਾਹਿਤਕ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋਣ ਵਾਲੇ ਸਾਹਿਤਕ ਸਮਾਗਮਾਂ ਵਿਚ ਉਹਨਾਂ ਵੱਲੋਂ ਰਚਿਤ ਪੁਸਤਕ “ਵਿਦੇਸ਼ਾਂ ਵਿੱਚ ਪੰਜਾਬੀਅਤ ਦੇ ਝੰਡਾਬਰਦਾਰ” ਲੋਕ ਅਰਪਣ ਕੀਤੀ ਜਾਵੇਗੀ ਅਤੇ ਇਨ੍ਹਾਂ ਸਮਾਗਮਾਂ ਦੌਰਾਨ ਉਹਨਾਂ ਦੀ ਇਸ ਪੁਸਤਕ ਤੇ ਵਿਚਾਰ-ਚਰਚਾ ਹੋਣਗੀਆਂ। ਕੁਝ ਹਫਤਿਆਂ ਦੇ ਸਾਹਿਤਕ ਦੌਰੇ ‘ਤੇ ਆਏ ਲੇਖਕ ਰਾਣਾ ਭੋਗਪੁਰੀਆ ਨਾਲ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ ।
ਮੋਬਾਇਲ ਨੰਬਰ 07440515748,
ਵਟਸਐਪ ਨੰਬਰ 00919814163349