ਅਰਵਿੰਦਰ ਡਰੋਲੀ।
ਖੌਰੇ ਗੰਦਗੀ ਕਿੱਧਰੇ ਤਿੱਤਰ ਹੋਗੀ,
ਗੰਗਾ ਸ਼ੁੱਧ ਸਾਫ ਨਿੱਤਰ ਹੋਗੀ।
ਕੁਦਰਤ ਨਾਲ ਜੋ ਕਰਦੇ ਟਿੱਚਰਾਂ
ਅੱਜ ਉਨ੍ਹਾਂ ਨਾਲ ਵੀ ਟਿੱਚਰ ਹੋਗੀ।

ਵਾਤਾਵਰਨ ਵੀ ਸ਼ੁੱਧ ਹੋ ਗਿਆ,
ਪੌਣ-ਪਾਣੀ ਪਾਕ ਪਵਿੱਤਰ ਹੋਗੀ।
ਬੰਦਾ ਹੀ ਬੰਦੇ ਦੇ ਦਰਦ ਵੰਡਾਵੇ,
ਮਜ੍ਹਬ ਹੁਣ ਕਿਹੜੀ ਅਪਿਵੱਤਰ ਹੋਗੀ।
ਘਰਾਂ ਚ ਹੀ ਕੈਦ ਕੱਟਣੀ ਪੈਗੀ,
ਦੁਨੀਆਂ ਛਿੱਤਰੋ ਛਿੱਤਰ ਹੋਗੀ।
ਦਾਲ ਦੀ ਕੌਲੀ ਕੋਈ ਸੀ ਧਰਦੀ,
ਟੁੱਟ ਕੇ ਤੋੜੀ ਠਿੱਕਰ ਹੋਗੀ।
ਸਤਯੁੱਗ ਆ ਜਾਉ ਦੁਬਾਰਾ ਮੁੜਕੇ,
ਜਦ ਦੁਸ਼ਮਣੀ ਸੱਜਣੋ ਮਿੱਤਰ ਹੋਗੀ।
ਮੂੰਹ ਨੱਕ ਲੈ ਢੱਕ ਅਰਵਿੰਦਰਾਂ,
ਬਿਮਾਰੀ ਹੁਣ ਤਾਂ ਇੱਤਰ ਹੋਗੀ।
ਕੁਦਰਤ ਨਾਲ ਜੋ ਕਰਦੇ ਟਿੱਚਰਾਂ
ਅੱਜ ਉਨ੍ਹਾਂ ਨਾਲ ਵੀ ਟਿੱਚਰ ਹੋਗੀ।
ਅਰਵਿੰਦਰ ਡਰੋਲੀ।
ਫੋਨ-99155-47728