ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਮੌਕੇ ਵੱਡੀ ਗਿਣਤੀ ਵਿੱਚ ਮਿੱਤਰਾਂ ਸਨੇਹੀਆਂ ਨੇ ਸਿਰਕਤ ਕੀਤੀ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਵਸਦੇ ਨੌਜਵਾਨ ਤੇ ਉੱਦਮੀ ਕਾਰੋਬਾਰੀ ਲਖਵੀਰ ਸਿੰਘ ਸਿੱਧੂ (ਲੰਡਨ ਹੋਟਲ ਵਾਲੇ) ਦੇ ਬੇਟੇ ਅਨਮੋਲ ਸਿੰਘ ਸਿੱਧੂ ਦਾ 13ਵਾਂ ਜਨਮ ਦਿਨ ਵਾਹਿਗੁਰੂ ਦੇ ਓਟ ਆਸਰੇ ਨਾਲ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਐਲਬਰਟ ਡਰਾਈਵ ਵਿਖੇ ਮਨਾਇਆ ਗਿਆ। ਜਨਮ ਦਿਨ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ। ਜਿਸ ਦੌਰਾਨ ਸਕਾਟਲੈਂਡ ਵਸਦੇ ਮਿੱਤਰਾਂ, ਸਨੇਹੀਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਇਸ ਪ੍ਰੋਗਰਾਮ ਦਾ ਹਿੱਸਾ ਬਣਿਆ ਗਿਆ। ਇਸ ਸਮੇਂ ਬੌਬੀ ਨਿੱਝਰ, ਜਸਪ੍ਰੀਤ ਖਹਿਰਾ, ਕੁਲਵੰਤ ਸਹੋਤਾ, ਸਰਬਜੀਤ ਪੱਡਾ, ਅਮਨ ਜੌਹਲ, ਦੀਪ ਗਿੱਲ, ਸੋਢੀ ਬਾਗੜੀ, ਪਰਮਜੀਤ ਪੁਰੇਵਾਲ, ਗਾਇਕ ਕੁਲਦੀਪ ਪੁਰੇਵਾਲ, ਗੈਰੀ ਸਿੱਧੂ, ਮੰਗਲ ਸਿੰਘ ਕੂਨਰ, ਪ੍ਰਾਨ ਪੱਲੀ, ਸੁਖ ਸਿੰਧਰ, ਮੋਹਨ ਸਿੰਧਰ, ਅੰਮ੍ਰਿੰਤਪਾਲ ਸਿੰਧਰ, ਸ਼ੀਰਾ ਚਾਹਲ, ਤਾਜ਼ੀ ਪੱਡਾ, ਬੌਬੀ ਸਮਰਾ ਆਦਿ ਸਮੇਤ ਬਹੁਤ ਸਾਰੇ ਕਾਰੋਬਾਰੀ ਅਤੇ ਪਰਿਵਾਰਕ ਦੋਸਤਾਂ ਵੱਲੋਂ ਅਨਮੋਲ ਸਿੰਘ ਸਿੱਧੂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਗਈ। ‘ਪੰਜ ਦਰਿਆ’ ਨਾਲ ਗੱਲਬਾਤ ਕਰਦਿਆਂ ਲਖਵੀਰ ਸਿੰਘ ਸਿੱਧੂ ਨੇ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਭਨਾਂ ਦਾ ਹਾਰਦਿਕ ਧੰਨਵਾਦ ਕੀਤਾ।
