ਦਲਜੀਤ ਕੌਰ
ਸੁਨਾਮ ਊਧਮ ਸਿੰਘ ਵਾਲਾ, 18 ਨਵੰਬਰ, 2022: ਗਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦਾ ਇਕ ਵਫ਼ਦ ਅੱਜ ਸੁਨਾਮ ਊਧਮ ਸਿੰਘ ਵਾਲਾ ਦੀ ਮਿਊਸਪਲ ਕਮੇਟੀ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਜੀ ਨੂੰ ਮਿਲਿਆ ਤੇ ਮੰਗ ਕੀਤੀ ਕਿ ਸੁਨਾਮ ਊਧਮ ਸਿੰਘ ਵਾਲਾ ਵਿੱਚ ਸ਼ਹੀਦ ਊਧਮ ਸਿੰਘ ਜੀ ਦੇ ਨਾਮ ਤੇ ਬਣੀ ਹੋਈ ਮਿਉਂਸਪਲ ਲਾਇਬਰੇਰੀ ਦੇ ਸੁਧਾਰ ਦਾ ਕੰਮ ਜਿਹੜਾ ਰਹਿੰਦਾ ਹੈ ਉਸ ਨੂੰ ਜਲਦੀ ਪੂਰਾ ਕਰਵਾਇਆ ਜਾਵੇ।
ਮੰਚ ਦੇ ਸਕੱਤਰ ਵਿਸ਼ਵ ਕਾਂਤ ਨੇ ਕਿਹਾ ਕਿ ਇੱਕ ਸਾਲ ਬਾਅਦ ਵੀ ਅਜੇ ਤੱਕ ਲਾਇਬਰੇਰੀ ਦੀਆਂ ਕਿਤਾਬਾਂ ਦੀ ਇੰਨਡੇਕਸਿੰਗ ਵੀ ਨਹੀ ਕੀਤੀ ਗਈ ਹੈ ਜਿਸ ਕਰਕੇ ਕਿਸੇ ਨੂੰ ਅੱਜ ਵੀ ਇਹ ਵੀ ਨਹੀਂ ਪਤਾ ਕਿਹੜੀ ਕਿਤਾਬ ਲਾਇਬਰੇਰੀ ਵਿੱਚ ਹੈ ਕਿਹੜੀ ਨਹੀਂ।
ਆਗੂ ਅਨਿਲ ਕੁਮਾਰ ਨੇ ਕਿਹਾ ਕਿ ਲਾਇਬਰੇਰੀ ਵਿੱਚ ਰੰਗ ਰੋਗਨ ਦਾ ਕੰਮ ਅਜੇ ਬਾਕੀ ਹੈ। ਮੁੱਖ ਸੜਕ ਤੇ ਲਾਇਬਰੇਰੀ ਦਾ ਇੰਡੀਕੇਸਨ ਬੋਰਡ ਲੱਗਣ ਵਾਲਾ ਰਹਿੰਦਾ ਹੈ।
ਮੰਚ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਕਿਹਾ ਕਿ ਲਾਇਬਰੇਰੀ ਦੇ ਸੁਧਾਰ ਲਈ ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਲੰਮੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ।ਇਹ ਸੰਘਰਸ਼ ਉਸ ਵੇਲੇ ਤੱਕ ਜਾਰੀ ਰਹੇਗਾ ਜਦੋ ਤੱਕ ਲਾਇਬਰੇਰੀ ਦਾ ਮੁੱਕਮਲ ਸੁਧਾਰ ਨਹੀ ਹੋ ਜਾਂਦਾ। ਕਮੇਟੀ ਪ੍ਰਧਾਨ ਨੇ ਮੰਚ ਦੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਲਾਇਬਰੇਰੀ ਦੇ ਰਹਿੰਦੇ ਕੰਮ ਵੀ ਜਲਦੀ ਕਰਵਾ ਦਿੱਤੇ ਜਾਣਗੇ।

ਇਸ ਮੋਕੇ ਮੰਚ ਦੇ ਹਰਿੰਦਰ ਬਾਬਾ, ਮਿੱਠੂ ਸਿੰਘ, ਪਦਮ ਸ਼ਰਮਾ, ਵਿਪਨ ਕੁਮਾਰ ਸਮੇਤ ਹੋਰ ਕਈ ਆਗੂ ਮੌਜੂਦ ਸਨ