9.6 C
United Kingdom
Saturday, March 7, 2026

More

    ਖੈਰ ਹੋਵੇ ਸੱਜਣਾਂ ਦੇ ਪਿੰਡ ਦੀ

    ਮੇਰੇ ਸੱਜਣਾਂ ਨਈਂ ਭਰਿਆ ਹੁੰਗਾਰਾ ,
    ਖੈਰ ਹੋਵੇ ਸੱਜਣਾਂ ਦੇ ਪਿੰਡ ਦੀ।
    ਅੱਜ ਅਸਾਂ ਨੇ ਨਈਂ ਕਰਿਆ ਦੀਦਾਰਾ,
    ਖੈਰ ਹੋਵੇ ਸੱਜਣਾਂ ਦੇ ਪਿੰਡ ਦੀ।

    ਕੀ ਕੁਝ ਮਿਲਿਆ ਪਿਆਰ,
    ਤੇਰੇ ਵਿੱਚ ਹੰਝੂ ਹੌਕੇ ਹਾਵਾਂ।
    ਇਸਤਿਕਬਾਲ ਸੋਗ ਕਰੇਂਦਾ,
    ਮੈਂ ਜਿੱਧਰ ਵੀ ਜਾਵਾਂ।
    ਮੈਨੂੰ ਇੱਕ ਵਾਰ ਵੀ ਤਾਂ,
    ਕੀਤਾ ਨੀ ਇਸ਼ਾਰਾ।
    ਖੈਰ ਹੋਵੇ ਸੱਜਣਾਂ ਦੇ ਪਿੰਡ ਦੀ ।

    ਪਹਿਲਾਂ ਸੀ ਸਕੂਨ ਤੇ,
    ਬੜਾ ਹੀ ਆਰਾਮ ਸੀ।
    ਦਿਨ ਚੜਦਾ ਸੀ ਹੱਸਦਿਆਂ,
    ਗੁਜਰਦੀ ਸ਼ਾਮ ਸੀ।
    ਥੋੜ੍ਹੇ ਦਿਨਾਂ ਤੋਂ,
    ਹੀ ਲੱਗਿਐ ਕਸਾਰਾ।
    ਖੈਰ ਹੋਵੇ ਸੱਜਣਾਂ ਦੇ ਪਿੰਡ ਦੀ।

    ਅੰਗਿਆਰਿਆਂ ਦੇ ਉੱਤੋਂ,
    ਅਸੀਂ ਪੈਰ ਚੁੱਕ ਸਕੇ ਨਾ।
    ਇਸ਼ਕੇ ਦੇ ਨਾਗ ਕੋਲੋਂ,
    ਅਸੀਂ ਲੁੱਕ ਸਕੇ ਨਾ।
    ਸਾਨੂੰ ਦਿਨੇਂ ਵੀ,
    ਦਿਖਾ ਗਿਆ ਤਾਰਾ।
    ਖੈਰ ਹੋਵੇ ਸੱਜਣਾਂ ਦੇ ਪਿੰਡ ਦੀ ।

    ਹੌਕਿਆਂ ਨੇਂ ਹਾਵਾਂ ਨਾਲ,
    ਸਮਾਂ ਕੀ ਬਿਤਾਇਆ ਏ।
    ਸੱਜਣਾਂ ਓਏ ਸ਼ਹਿਰ ਤੇਰਾ,
    ਸ਼ਹਿਰ ਮੇਰੇ ਆਇਆ ਏ।
    ਅੱਜ ਕਰੀਂ ਕਿਰਪਾ,
    ਮੇਰੇ ਕਰਤਾਰਾ।
    ਖੈਰ ਹੋਵੇ ਸੱਜਣਾਂ ਦੇ ਪਿੰਡ ਦੀ ।

    ਤੂੰ ਕਿਸੇ ਹੋਰ ਦੀ ਤੇ,
    ਮੈਂ ਤੇਰਾ ਹੋਣ ਨੂੰ।
    ਤਰਸੂੰ ਜਿੰਦਗੀ ਭਰ,
    ਮੈਂ ਤੈਨੂੰ ਪਾਉਣ ਨੂੰ।
    ਬਿਨਾਂ ਤੇਰੇ ਕਿੱਦਾਂ
    ਮੈਂ ਕਰਾਂਗਾ ਗੁਜ਼ਾਰਾ।
    ਖੈਰ ਹੋਵੇ ਸੱਜਣਾਂ ਦੇ ਪਿੰਡ ਦੀ ।

    ਜੀਉਣ ਨੂੰ ਵੀ ਦਿਲ ਕਰੇ,
    ਤੇ ਸਾਹ ਭੈੜੇ ਆਉਣ ਨਾ।
    ਰੋਵੇ ਰੱਤ ਰੋਜ਼ ਯਾਰਾ
    ਹੁਲਾਰੇ ਲੈਂਦੀ ਪੌਣ ਨਾ।
    ਸਾਰਾ ਇਸ਼ਕਾ ਓਏ
    ਤੇਰਾ ਈ ਪਸਾਰਾ।
    ਖੈਰ ਹੋਵੇ ਸੱਜਣਾਂ ਦੇ ਪਿੰਡ ਦੀ ।

    ਸਾੜਨਾ ਏਂ ਦਿਲ ਤੇ,
    ਆਸ਼ਿਕਾਂ ਨੂੰ ਰੋਲ ਦੇਨੈਂ।
    ਢਿੱਲੀ ਛੱਡਦਾ ਨੀ ਡੋਰ ਮੌਲਾ,
    ਅੱਲੇ ਜ਼ਖਮ ਫਰੋਲ ਦੇਨੈਂ।
    ਤੂੰ ਦੁੱਖਭੰਜਨਾਂ ਦਾ,
    ਲੈਨਾਂ ਏਂ ਨਜਾਰਾ।
    ਖੈਰ ਹੋਵੇ ਸੱਜਣਾਂ ਦੇ ਪਿੰਡ ਦੀ।

    ✍ ਗੀਤਕਾਰ
    ਦੁੱਖਭੰਜਨ ਰੰਧਾਵਾ
    ਸੰਪਰਕ ਸੂਤਰ
    0351920036369
    ਕੈਂਪਿੰਗ ਵਿਲਾ ਪਾਰਕ
    ਜੰਬੂਜ਼ੀਰਾ ਦੋ ਮਾਰ
    ਪੁਰਤਗਾਲ

                 
    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!