ਸੁਖਚੈਨ ਸਿੰਘ,ਠੱਠੀ ਭਾਈ
ਲਿਖੀਏ ਕਲਮ ਨਾਲ ਸੱਚ ਮਿੱਤਰੋ।
ਲਿਖਣੇ ‘ਚ ਛੱਡੀਏ ਨਾ ਕੱਚ ਮਿੱਤਰੋ।
ਕਦੇ ਨਾ ਬੇਗਾਨੀ ਚੀਜ਼ ਪਿੱਛੇ ਲੜੀਏ
ਸੱਚੋ ਸੱਚ ਲਿਖ ਪੂਰੇ ਕੋਕੇ ਜੜੀਏ।
ਮਿੱਠੀ ਪੰਜ-ਆਬ ਦੀ ਜ਼ੁਬਾਨ ਵੱਖਰੀ।
ਗੋਰਿਆਂ ਦੀ ਏਸ ਨੇ ਐ ‘ਡਾਰ ਡੱਕਰੀ।
ਪੁੱਛੇ ਬਿਨਾਂ ਨਾ ਪੌੜੀ ਬੇਗਾਨੀ ਚੜ੍ਹੀਏ।
ਸੱਚੋ ਸੱਚ ਲਿਖ ਪੂਰੇ ਕੋਕੇ ਜੜੀਏ।
ਕੋਈ ਨਹੀਂ ਕਿਸੇ ਦੇ ਦਿਲਾਂ ਦੀ ਜਾਣਦਾ।
ਜੱਗ ਉੱਤੇ ਰਹੇ ਸਦਾ ਮੌਜਾਂ ਮਾਣਦਾ
ਆਂਢ ਤੇ ਗੁਆਂਢ ਨੂੰ ਨਾ ਵੇਖ ਸੜੀਏ
ਸੱਚੋ ਸੱਚ ਲਿਖ ਪੂਰੇ ਕੋਕੇ ਜੜੀਏ।
ਕਿਹੋ ਜਿਹਾ ਹੋਇਆ ਦੇਸ਼ ਦਾ ਮਾਹੌਲ ਜੀ।
ਫਿਰਦੇ ਐ ਨੇਤਾ ਕਰਦੇ ਮਾਖੌਲ ਜੀ।
ਵੱਲ ਮਜ਼ਲੂਮਾਂ ਦੇ ਜੀ ਆਪਾਂ ਖੜੀਏ।
ਸੱਚੋ ਸੱਚ ਲਿਖ ਪੂਰੇ ਕੋਕੇ ਜੜੀਏ।
ਅੱਜ ਕੱਲ੍ਹ ਨਹੀਂ ਕੋਈ ਹਾਰ ਮੰਨ ਦਾ
ਫਿਰਦੇ ਨੇ ਭਰੀ ਮੈਗਜ਼ੀਨ ਗੰਨ ਦਾ।
ਰੱਬ ਤੋਂ ਬਿਨਾਂ ਨਾ ਕਿਸੇ ਤੋਂ ਡਰੀਏ
ਸੱਚੋ ਸੱਚ ਲਿਖ ਪੂਰੇ ਕੋਕੇ ਜੜੀਏ।
ਧੀਆਂ ਭੈਣਾਂ ਵੱਲ ਨਾ ਜੀ ਮਾੜਾ ਤੱਕੀਏ
ਨੀਤ ਸੁਖਚੈਨ ਸਦਾ ਚੰਗੀ ਰੱਖੀਏ।
ਐਵੈਂ ਨਾ ਇਸ਼ਕ ਹੜ੍ਹਾਂ ‘ਚ ਹੜ੍ਹੀਏ
ਸੱਚੋ ਸੱਚ ਲਿਖ ਪੂਰੇ ਕੋਕੇ ਜੜੀਏ।
ਸੁਖਚੈਨ ਸਿੰਘ,ਠੱਠੀ ਭਾਈ,
8437932924