ਬਰੈਡਫੋਰਡ/ ਲੀਡਜ਼ (ਕਸ਼ਮੀਰ ਸਿੰਘ ਘੁੰਮਣ/ ਪੰਜ ਦਰਿਆ ਬਿਊਰੋ) ਬਰੈਡਫੋਰਡ ਸਿੱਖ ਯੂਥ ਐਂਡ ਕਮਿਊਨਟੀ ਸੁਸਾਇਟੀ ਵੱਲੋਂ 14ਵਾਂ ਤੀਆਂ ਦਾ ਮੇਲਾ ਬਰੈਡਫੋਰਡ ਹੋਟਲ ਵਿਖੇ ਕਰਵਾਇਆ ਗਿਆ। ਇਸ ਸੰਸਥਾ ਦੀ ਕਰਤਾ ਧਰਤਾ ਬੀਬੀ ਗੁਰਬਖਸ਼ ਕੌਰ ਮਾਨ (ਪ੍ਰਧਾਨ), ਪਵਨ ਕੌਰ (ਸੈਕਟਰੀ) ਤੇ ਜਸਵਿੰਦਰ ਕੌਰ ਗਿੱਲ (ਖ਼ਜ਼ਾਨਚੀ) ਵੱਲੋਂ ਹਰ ਸਾਲ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਿਤ ਰੱਖਣ ਲਈ ਇਹ ਉਪਰਾਲਾ ਕੀਤਾ ਜਾਂਦਾ ਹੈ। ਪ੍ਰਬੰਧਕੀ ਕਮੇਟੀ ਦਾ ਕਹਿਣਾ ਸੀ ਕਿ ਇਸ ਮੇਲੇ ਨੂੰ ਸਫਲ ਬਨਾਉਣ ਲਈ ਪੀ ਐਂਡ ਬੀ ਫੂਡਜ਼, ਸੋਨਿਕ ਡਾਇਰੈਕਟ, ਐੱਸ ਐਂਡ ਬੀ ਆਟੋਜ਼, ਡੀ ਏ ਟਰੈਵਲਜ਼, ਅਪਨਾ ਖਾਣਾ ਬਰੈਡਫੋਰਡ, ਬਾਜ਼ਾਰ ਐਂਡ ਮਹਾਰਾਜਾ ਫੈਬਰਿਕਸ ਲਿਮਟਿਡ, ਭਾਰਤ ਰੈਸਟੋਰੈਂਟ ਬਾਰ ਐਂਡ ਗਰਿੱਲ, ਐੱਸ ਐੱਮ ਟਰੈਵਲਜ਼, ਨਿਊ ਲੁੱਕ ਸ਼ੌਪਫਰੰਟ, ਬੀ ਐੱਮ ਏ ਮੋਟਰਜ਼, ਚਾਨਾ ਗਲਾਸ ਲਿਮਟਿਡ, ਦ 3 ਸਿੰਘਜ਼ ਰੈਸਟੋਰੈਂਟ, ਬਰੈਡਫੋਰਡ ਮੋਟਰਜ਼, ਸਿਮਰਨ ਹੋਲਸੇਲ ਜਿਊਲਰੀ, ਚਾਫੂ ਵੱਲੋਂ ਅਥਾਹ ਸਹਿਯੋਗ ਦਿੱਤਾ ਗਿਆ ਹੈ। ਬਰੈਡਫੋਰਡ ਹੋਟਲ ਦਾ ਹਾਲ ਤੀਆਂ ਦੇ ਮੇਲੇ ਦਾ ਨਜਾਰਾ ਦੇਖਣ ਵਾਲੀਆਂ ਬੀਬੀਆਂ ਨਾਲ਼ ਖਚਾ ਖੱਚ ਭਰਿਆ ਹੋਇਆ ਸੀ। “ਆਪਣਾ ਖਾਣਾ” ਭੋਜਨ ਦੇ ਸੁਆਦੀ ਭੋਜਨ ਦਾ ਸਭ ਨੇ ਆਨੰਦ ਮਾਣਿਆ। ਲੰਮੀ ਉਡੀਕ ਬਾਅਦ ਆਈ ਖੁਸ਼ੀਆਂ ਭਰੀ ਸ਼ਾਮ ਯਾਦਗਾਰੀ ਹੋ ਨਿਬੜੀ।











