ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ)
ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਚੱਲਦੀ ਭੱਠੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸਤੋਂ 55 ਕਿਲੋ ਲਾਹਣ ਅਤੇ ਦੋ ਲੀਟਰ ਨਜਾਇਜ ਸਰਾਬ ਬ੍ਰਾਮਦ ਕੀਤੇ ਜਾਣ ਦਾ ਸਮਾਚਾਰ ਹੈ। ਥਾਣਾ ਮੁਖੀ ਜਸਵੰਤ ਸਿੰਘ ਅਤੇ ਚੌਕੀ ਬਿਲਾਸਪੁਰ ਦੇ ਇੰਚਾਰਜ ਰਾਮ ਲੁਭਾਇਆ ਨੇ ਦੱਸਿਆ ਕਿ ਮੁਖਬਰ ਦੀ ਸੂਚਨਾ ਤੇ ਪੁਲਿਸ ਚੌਕੀ ਬਿਲਾਸਪੁਰ ਦੀ ਟੀਮ ਨੇ ਹੌਲਦਾਰ ਚਮਕੋਰ ਸਿੰਘ ਦੀ ਅਵਾਈ ਹੇਠ ਸੁਖਵਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਨਵਾ ਮਾਛੀਕੇ ਨੂੰ ਚਾਲੂ ਭੱਟੀ, 55 ਲੀਟਰ ਲਾਹਣ ਅਤੇ ਨਜਾਇਜ ਕੱਢੀ 2 ਲੀਟਰ ਸਰਾਬ ਸਮੇਤ ਕਾਬੂ ਕਰਕੇ ਉਸ ਖਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕਰ ਲਿਆ।