12.5 C
United Kingdom
Friday, June 5, 2026

More

    ਜਿੰਦਗੀ ਦਾ ਅਸਲ ਗਹਿਣਾ ” ਕਿਤਾਬਾਂ” – “ਸੁੱਖੀ ਬਾਠ”

    ਸਿੱਕੀ ਝੱਜੀ ਪਿੰਡ ਵਾਲਾ ( ਇਟਲੀ)

    ਕਿਤਾਬਾਂ ਦਾ ਸਾਡੀ ਜਿੰਦਗੀ ਵਿੱਚ ਵਿਸ਼ੇਸ਼ ਮਹੱਤਵ ਹੈ। ਜਿੰਦਗੀ ਜਿਉਣ ਦਾ ਸਹੀ ਢੰਗ ਅਸਲ ਵਿੱਚ ਸਾਨੂੰ ਕਿਤਾਬਾਂ ਹੀ ਸਿਖਾਉਂਦੀਆ ਹਨ। ਸਕੂਲ ਦੀ ਸ਼ੁਰੂਆਤ ਤੋਂ ਲੈ ਕੇ ਕਾਲਜ ਯੂਨੀਵਰਸਿਟੀਆਂ ਤੱਕ ਦੀ ਪੜਾਈ ਚ ਵੱਖ ਵੱਖ ਲੇਖਕਾਂ ਦੀਆਂ ਵੱਖੋ ਵੱਖਰੇ ਵਿਸ਼ਿਆਂ ਤੇ ਲਿਖੀਆਂ ਕਿਤਾਬਾਂ ਚਾਹੇ ਕਾਵਿ ਸੰਗ੍ਰਿਹ , ਕਿੱਸੇ, ਕਹਾਣੀਆਂ ਹੋਣ ਤੇ ਭਾਂਵੇ ਜਿੰਦਗੀ ਜਿਊਣ ਦੇ ਤਰੀਕੇ ਹੋਣ ਕਿਤਾਬਾਂ ਵਿੱਚੋਂ ਅਕਸਰ ਮਿਲਦੇ ਹਨ। ਲੰਮੇਂ ਸਫਰ ਦਾ ਸਾਥੀ ਵੀ ਕਿਤਾਬਾਂ ਹੀ ਨੇ ਸਫਰ ਵਿੱਚ ਕਿਤਾਬ ਪੜਦਿਆ ਜਿਥੇ ਅਸੀਂ ਗਿਆਨ ਹਾਸਿਲ ਕਰਦੇ ਹਾਂ ਉਥੇ ਹੀ ਬੱਸ,ਰੇਲ, ਜਹਾਜ਼ ਦਾ ਸਫਰ ਕਿਤਾਬ ਪੜਦਿਅਾਂ ਕਿਵੇਂ ਕੁਝ ਪਲਾਂ ਚ ਤਹਿ ਹੋ ਜਾਂਦਾ ਪਤਾ ਵੀ ਨਹੀਂ ਲਗਦਾ। ਦਿਲ ਦੀਆਂ ਗਹਿਰਾਈਆਂ ਨੂੰ ਕਵੀਆਂ ਅਤੇ ਲੇਖਕਾਂ ਦੁਆਰਾ ਸ਼ਬਦਾਂ ਨੂੰ ਕਲਮ ਰਾਂਹੀ ਕਾਗਜ਼ਾਂ ਤੇ ਉੱਕਰੇ ਸ਼ਬਦਾਂ ਨੂੰ ਇੱਕਤਰ ਕਰਕੇ ਇਹਨਾਂ ਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਜਾਂਦਾ। ਕਿਸੇ ਗਰੀਬ ਲੇਖਕ ਦੀ ਮਦਦ ਕਰਨ ਲਈ ਇਹ ਵੀ ਇੱਕ ਬਹੁਤ ਵਧੀਆ ਤਰੀਕਾ ਹੈ ਕਿ ਉਨਾਂ ਦੀਆਂ ਕਿਤਾਬਾਂ ਖਰੀਦੀਆਂ ਜਾਣ ਤਾਂ ਜੋ ਮਿਹਨਤ ਦਾ ਅਸਲ ਮੁੱਲ ਉਸ ਨੂੰ ਮਿਲ ਸਕੇ ਤੇ ਅੱਗੇ ਵਾਸਤੇ ਵੀ ਉਹ ਲੇਖਕ ਜਾਂ ਕਵਿ ਉਤਸ਼ਾਹਿਤ ਹੁੰਦਾ ਰਹੇ। ਪੰਜਾਬ ਭਵਨ ਸਰੀ ਵਲੋਂ ਲੱਗਪਗ ਸਾਰਾ ਸਾਲ ਬਹੁਤ ਸਾਰੇ ਲੇਖਕਾਂ ਦੀਆਂ ਕਿਤਾਬਾਂ ਰਿਲੀਜ਼ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਲੇਖਕਾਂ ਦਾ ਹੌਸਲਾ ਹੋਰ ਵਧਦਾ ਹੈ। ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਅਤੇ ਉਨਾਂ ਦੀ ਟੀਮ ਵਲੋਂ ਹਰ ਮਹੀਨੇ ਛਪਣ ਵਾਲਾ ਮੈਗਜੀਨ “ਸੁਗੰਧੀਆਂ” ਵੀ ਵਿਸ਼ਵ ਭਰ ਦੇ ਲੇਖਕਾਂ ਅਤੇ ਕਵੀਆਂ ਦੀਆਂ ਰਚਨਾਵਾਂ ਛਾਪ ਕੇ ਮਾਣ ਮਹਿਸੂਸ ਕਰਦਾ ਹੈ। ਲੇਖਕਾਂ ਕਵੀਆਂ ਤੇ ਕਹਾਣੀਕਾਰਾਂ ਤੇ ਸਾਹਿਤ ਨਾਲ ਜੁੜੇ ਹਰ ਉਹ ਸ਼ਖਸ਼ ਜਿਹਨਾਂ ਦੀ ਜਿੰਦਗੀ ਚ ਕਿਤਾਬਾਂ ਆਪਣਾ ਵਿਸ਼ੇਸ਼ ਥਾਂ ਰੱਖਦੀਆਂ ਹਨ ਉਨਾਂ ਲਈ ਪੰਜਾਬ ਭਵਨ ਵਲੋਂ ਅਕਸਰ ਦੁਨੀਆਂ ਭਰ ਦੀਆਂ ਸਾਹਿਤ ਸਭਾਵਾਂ ਨਾਲ ਮਿਲ ਕੇ ਅੰਤਰਾਸ਼ਟਰੀ ਪੱਧਰ ਤੇ ਸਮਾਗਮ ਕਰਵਾਏ ਜਾਂਦੇ ਹਨ। ਜਿਥੇ ਇਨਾਂ ਲੇਖਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਂਦਾ ਹੈ। ਆਓ ਕਿਤਾਬਾਂ ਖਰੀਦ ਕੇ ਪੜਨ ਦੀ ਆਦਤ ਪਾਈਏ।
    ” ਪੜ ਕੇ ਕਿਤਾਬਾਂ ਗਿਆਨ ਆਪਣਾ ਵਧਾਓ,
    ਨਸ਼ਿਆਂ ਨੂੰ ਭੁੱਲ ਕੇ ਵੀ ਮੂੰਹ ਨਾ ਕਦੇ ਲਾਓ।

    ਸੁੱਖੀ ਬਾਠ

    ਸੰਸਥਾਪਕ ਪੰਜਾਬ ਭਵਨ ਸਰੀ ( ਕਨੇਡਾ )

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!