ਪਰਥ (ਸਤਿੰਦਰ ਸਿੰਘ ਸਿੱਧੂ)
ਕੋਰੋਨਾ ਵਾਇਰਸ ਨੇ ਮਹਾਮਾਰੀ ਦਾ ਰੂਪ ਲੈ ਕੇ ਪੂਰੇ ਵਿਸ਼ਵ ਭਰ ਵਿਚ ਆਪਣੇ ਪੈਰ ਪਸਾਰ ਲਏ ਨੇ ਅਤੇ ਇਹ ਮਹਾਮਾਰੀ ਦਿਨ- ਬ -ਦਿਨ ਹਜ਼ਾਰਾਂ ਲੋਕਾਂ ਨੂੰ ਆਪਣੇ ਕਲਾਵੇ ਵਿਚ ਲੈ ਰਹੀ ਹੈ I
ਅੱਜ ਦੀ ਤਾਜ਼ਾ ਜਾਣਕਾਰੀ ਦੇ ਅਨੁਸਾਰ ਐਨ ਐਚ ਐਸ ਟੇਸਾਇਡ ਵਿਚ ਕੋਰੋਨਾ ਵਾਇਰਸ ਦੇ 1124 ਮਰੀਜ ਹਨ I
ਹੁਣ ਤੱਕ ਕੋਰੋਨਾ ਵਾਇਰਸ ਨਾਲ ਜੁੜੀ ਜਾਣਕਾਰੀ ਇਕ ਸਾਂਝੇ ਐਨ ਐਚ ਐਸ ਟੇਸਾਇਡ ਵਜੋਂ ਆਉਂਦੀ ਸੀ ਜੋ ਕੇ ਐਂਗਸ , ਡਨਡੀ ਅਤੇ ਪਰਥ ਅਤੇ ਕਿਨਰੋਸ ਸ਼ਹਿਰ ਦਾ ਸਾਂਝਾ ਵੇਰਵਾ ਹੁੰਦਾ ਸੀ ਪਰ ਅੱਜ ਸਕਾਟਲੈਂਡ ਦੇ ਜਨਮ ਅਤੇ ਮਰਨ ਦੀ ਜਾਣਕਾਰੀ ਰੱਖਣ ਵਾਲੇ ਮਹਿਕਮੇ (NRS) ਨੇ ਇੰਨਾ ਸ਼ਹਿਰਾਂ ਵਿਚ 19 ਅਪ੍ਰੈਲ ਤੱਕ ਕੋਵਿਡ-19 ਨਾਲ ਹੋਇਆਂ ਮੌਤਾਂ ਦਾ ਆਂਕੜਾ ਪੇਸ਼ ਕੀਤਾ ਹੈ I
ਐਨ ਆਰ ਐਸ ਅਨੁਸਾਰ 19 ਅਪ੍ਰੈਲ ਤੱਕ ਡਨਡੀ ਵਿਚ 58, ਐਂਗਸ ਵਿਚ 23 ਅਤੇ ਪਰਥ ਅਤੇ ਕਿਨਰੋਸ ਵਿਚ 25 ਮੌਤਾਂ ਹੋਈਆਂ ਨੇ I
ਪਰਥ ਅਤੇ ਕਿਨਰੋਸ ਦੀ 25 ਮੌਤਾਂ ਵਿਚੋਂ 17 ਹਸਪਤਾਲ ਵਿਚ ਦਰਜ ਹਨ। ਚਾਰ ਦੇਖਭਾਲ ਘਰਾਂ ਵਿੱਚ ਅਤੇ ਚਾਰ ਹੋਰ ਘਰ ਜਾਂ ਹੋਰ ਥਾਵਾਂ ਤੇ ਸਨ।
ਸਕੌਟਲੈਂਡ ਵਿੱਚ ਪਹਿਲੀ ਮੌਤ ਮਾਰਚ ਦੇ ਅੱਧ ਤੱਕ ਨਹੀਂ ਹੋਈ ਸੀ ਪਰ ਇਸ ਦੇ ਬਾਵਜੂਦ ਇਸ ਸਾਲ ਇਕੱਲੇ ਖੇਤਰ ਵਿੱਚ ਹੋਈਆਂ ਮੌਤਾਂ ਵਿੱਚ ਲਗਭਗ ਚਾਰ ਪ੍ਰਤੀਸ਼ਤ ਕੋਵੀਡ -19 ਜ਼ਿੰਮੇਵਾਰ ਹੈ।