
ਦਲਜੀਤ ਕੌਰ ਭਵਾਨੀਗੜ੍ਹ
ਸ਼ੇਰਪੁਰ, 29 ਜਨਵਰੀ, 2022: ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 10 ਫਰਵਰੀ ਨੂੰ ਭਵਾਨੀਗੜ ਵਿਖੇ ਕੀਤੇ ਜਾ ਰਹੇ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਸ਼ੇਰਪੁਰ ਬਲਾਕ ਦੇ ਪਿੰਡ ਹੇੜੀਕੇ ਵਿਖੇ ਕੀਤੀ ਮੀਟਿੰਗ ਕੀਤੀ ਅਤੇ ਵੱਡੀ ਗਿਣਤੀ ਬੇਗਮਪੁਰਾ ਸੰਮੇਲਨ ਵਿਚ ਪਹੁੰਚਣ ਦਾ ਸੱਦਾ ਦਿੱਤਾ ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਸੈਕਟਰੀ ਪਰਮਜੀਤ ਲੌਂਗੋਵਾਲ ਅਤੇ ਜ਼ੋਨਲ ਆਗੂ ਜਸਵੰਤ ਖੇੜੀ ਨੇ ਪ੍ਰੈੱਸ ਨੂੰ ਜਾਰੀ ਬਿਆਨ ਵਿਚ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਸੁਪਨਿਆਂ ਦਾ ਬੇਗਮਪੁਰਾ ਵਸਾਉਣ ਲਈ ਹਜ਼ਾਰਾਂ ਸਾਲਾਂ ਦੇ ਜਾਤ-ਪਾਤ ਦੇ ਦਾਬੇ ਨੂੰ ਤੋੜਦੇ ਹੋਏ, ਊਚ ਨੀਚ ਦੇ ਖ਼ਾਤਮੇ ਲਈ ਸੀਲਿੰਗ ਐਕਟ ਤੋਂ ਉੱਪਰਲੀ ਜ਼ਮੀਨ ਬੇਜ਼ਮੀਨੇ ਲੋਕਾਂ ਵਿੱਚ ਵੰਡਣ ਅਤੇ ਜ਼ਮੀਨ ਦੀ ਕਾਣੀ ਵੰਡ ਖ਼ਤਮ ਕਰਨ ਲਈ ਘੋਲ ਨੂੰ ਤੇਜ਼ ਕਰਨ ਲਈ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਬੇਗਮਪੁਰਾ ਸੰਮੇਲਨ 10 ਫਰਵਰੀ ਨੂੰ ਭਵਾਨੀਗਡ਼੍ਹ ਵਿਖੇ ਅਨਾਜ ਮੰਡੀ ਵਿੱਚ ਕਰਵਾਇਆ ਜਾ ਰਿਹਾ ਹੈ।
ਆਗੂਆਂ ਨੇ ਦੱਸਿਆ ਕਿ ਇਸ ਦੀਆਂ ਤਿਆਰੀ ਲਈ ਅੱਜ ਸ਼ੇਰਪੁਰ ਦੇ ਪਿੰਡ ਹੇੜੀਕੇ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਬੇਗਮਪੁਰਾ ਸੰਮੇਲਨ ਦਾ ਪੋਸਟਰ ਲਗਾਏ ਗਏ ਤਾਂ ਜੋ ਵੱਧ ਤੋ ਵੱਧ ਲੋਕਾਂ ਨੂੰ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਸਮੇਤ ਬੇਗਮਪੁਰਾ ਸੰਮੇਲਨ 10 ਫਰਵਰੀ ਨੂੰ ਭਵਾਨੀਗੜ੍ਹ ਅਨਾਜ ਮੰਡੀ ਵਿਚ ਪਹੁੰਚਣ ਦਾ ਸੱਦਾ ਦਿੱਤਾ ਜਾਵੇ। ਅੱਜ ਦੀ ਮੀਟਿੰਗ ਸ਼ਿੰਗਾਰਾ ਸਿੰਘ, ਸ਼ਿੰਦਰ ਕੌਰ, ਜਸਵੀਰ ਕੌਰ, ਕਿਰਨਾਂ, ਚਰਨਾ ਆਦਿ ਸ਼ਾਮਲ ਸੀ।