9.6 C
United Kingdom
Saturday, April 19, 2025

More

    ਨਿਊਜ਼ੀਲੈਂਡ ਦੇ ਵਿਚ ਮਨਾਏ ਜਾ ਰਹੇ ‘ਦੂਜੇ ਪੰਜਾਬੀ ਭਾਸ਼ਾ ਹਫਤੇ’ ਮੌਕੇ ਬੱਚਿਆਂ ਵਿਚ ਖਾਸ ਉਤਸ਼ਾਹ

    ਪੰਜਾਬੀ ਮੀਡੀਆ ਕਰਮੀਆਂ ਵੱਲੋਂ 22 ਤੋਂ 28 ਨਵੰਬਰ ਤੱਕ ਮਨਾਇਆ ਜਾ ਰਿਹੈ ਇਹ ਹਫਤਾ
    27 ਤਰੀਕ ਨੂੰ ਰਾਜਧਾਨੀ ਵਿਖੇ ਪੰਜਾਬੀ ਭਾਸ਼ਾ ਸਬੰਧੀ ਵਿਸ਼ੇਸ਼ ਡਾਕ ਟਿਕਟ ਹੋਵੇਗੀ ਜਾਰੀ

    ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਪੰਜਾਬ ਸਰਕਾਰ ਵੱਲੋਂ ਆਪਣੇ ਸਿਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਭਾਗ ਵੱਲੋਂ ਜਿੱਥੇ ਨਵੰਬਰ ਮਹੀਨੇ ਨੂੰ ‘ਪੰਜਾਬੀ ਮਾਹ’ ਵਜੋਂ ਮਨਾਇਆ ਜਾ ਰਿਹਾ ਹੈ ਉਥੇ ਨਿਊਜ਼ੀਲੈਂਡ ਦੇ ਵਿਚ 22 ਨਵੰਬਰ ਤੋਂ 28 ਨਵੰਬਰ ਤੱਕ ‘ਦੂਜਾ ਪੰਜਾਬੀ ਭਾਸ਼ਾ ਹਫਤਾ’ ਪੰਜਾਬੀ ਮੀਡੀਆ ਕਰਮੀਆਂ ਦੇ ਸਹਿਯੋਗ ਨਾਲ ਪੂਰੇ ਦੇਸ਼ ਵਿਚ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਦੇਸ਼ ਦੇ ਸਿਖਿਆ ਵਿਭਾਗ ਅਤੇ ਏਥਨਿਕ ਵਿਭਾਗ ਤੱਕ ਸੰਪਰਕ ਕੀਤੇ ਗਏ ਹਨ ਅਤੇ ਹਰੇਕ ਸਾਲ ਪੱਕੀਆਂ ਤਰੀਕਾਂ ਦੀ ਪੈਰਵਾਈ ਕੀਤੀ ਜਾ ਰਹੀ ਹੈ। ‘ਪੰਜਾਬੀ ਭਾਸ਼ਾ ਸਬੰਧੀ ਖੇਜ ਭਰਪੂਰ ਲੇਖਾਂ ਵਾਲਾ ਇਕ ਵਿਸ਼ੇਸ਼ ਸਪਲੀਮੈਂਟ ਵੀ ਜਾਰੀ ਕੀਤਾ ਗਿਆ ਹੈ ਜਿਸ ਦੇ ਵਿਚ ਡਾ. ਕਰਮਜੀਤ ਕੌਰ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ, ਸ. ਕੰਵਲਜੀਤ ਸਿੰਘ ਬਖਸ਼ੀ ਸਾਬਕਾ ਸਾਂਸਦ ਦੇ ਸੰਦੇਸ਼ ਪ੍ਰਕਾਸ਼ਿਤ ਹਨ। ਲੇਖ ਲੜੀ ਦੇ ਵਿਚ ਡਾ. ਹਰਨੇਕ ਸਿੰਘ, ਸ. ਹਰਜਿੰਦਰ ਸਿੰਘ ਬਸਿਆਲਾ, ਸ. ਗੁਰਬਖਸ਼ ਸਿੰਘ ਅਮਰੀਕਾ, ਸਵ. ਡਾ. ਮਹੀਪ ਸਿੰਘ, ਐਮ. ਵੈਂਕੀਆ ਨਾਇਡੂ ਉਪ ਰਾਸ਼ਟਰਪਤੀ, ਸ. ਬਿਕਰਮ ਸਿੰਘ ਮਝੈਲ, ਲੇਖਕ ਦੁਰਲੱਭ ਸਿੰਘ ਲੰਡਨ ਹੋਰਾਂ ਦੇ ਖੋਜ਼ ਭਰਪੂਰ ਲੇਖ ਛਾਪੇ ਗਏ ਹਨ। 27 ਤਰੀਕ ਨੂੰ ਦੇਸ਼ ਦੀ ਰਾਜਧਾਨੀ ਵਲਿੰਗਨਟ ਵਿਖੇ ਇਕ ਖਾਸ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਦੇ ਵਿਚ ਭਾਰਤ ਅਤੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਸ਼ਾਮਿਲ ਹੋਣਗੇ ਅਤੇ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ ਜਾਵੇਗੀ। ਇਹ ਡਾਕ ਟਿਕਟ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਤਰਜ਼ਮਾਨੀ ਕਰਦੀ ਬਣਾਈ ਗਈ ਹੈ, ਜਿਸ ਦੇ ਵਿਚ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਰੰਗ ਅਤੇ ਭਾਸ਼ਾ ਨੂੰ ਦਰਸਾਇਆ ਗਿਆ ਹੈ। ਇਸ ਮੌਕੇ ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਵੀ ਹੋਵੇਗੀ ਅਤੇ ਵਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ ਵੱਲੋਂ ਇਹ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ।
    ਇਸ ਪੰਜਾਬੀ ਭਾਸ਼ਾ ਹਫਤੇ ਨੂੰ ਲੈ ਕੇ ਇਥੇ ਵਸਦੇ ਪੰਜਾਬੀ ਬੱਚਿਆਂ ਦੇ ਵਿਚ ਕਾਫੀ ਉਤਸ਼ਾਹ ਹੈ। ਇੰਗਲਿਸ਼ ਸਕੂਲਾਂ ਦੇ ਬੱਚੇ ਪੰਜਾਬੀ ਦੇ ਵਿਚ ਆਪਣੇ ਸੁਨੇਹੇ ਰਿਕਾਰਡ ਕਰਕੇ ਭੇਜ ਰਹੇ ਹਨ ਜਿਨ੍ਹਾਂ ਨੂੰ ਵੱਖ-ਵੱਖ ਮੀਡੀਆ ਅਦਾਰਿਆਂ ਜਿਵੇਂ ਪੰਜਾਬੀ ਹੈਰਲਡ ਟੀ.ਵੀ. ਕੀਵੀ ਟੀ.ਵੀ., ਡੇਲੀ ਖਬਰ ਟੀ.ਵੀ., ਕੂਕ ਸਮਚਾਰ  ਤੇ ਐਨ. ਜ਼ੈਡ.ਤਸਵੀਰ ਦੇ ਵਿਚ ਥਾਂ ਦਿੱਤੀ ਜਾ ਰਹੀ ਹੈ। ਬਹੁਤ ਸਾਰੇ ਬੱਚੇ ਕਵਿਤਾਵਾਂ, ਪੰਜਾਬੀ ਦੇ ਵਿਚ ਬੋਲ ਕੇ ਸੁਨੇਹੇ, ਪੰਜਾਬੀ ਪੜ੍ਹੋ ਅਤੇ ਬੋਲਣ ਦੀ ਬੇਨਤੀ ਕਰਕੇ ਸ਼ੰਦੇਸ਼, ਤੋਤਲੀਆਂ ਆਵਾਜ਼ਾਂ ਦੇ ਵਿਚ ਪੰਜਾਬੀ ਦੀਆਂ ਲਾਈਨਾਂ ਬਹੁਤ ਆਕਰਸ਼ਿਕ ਲਗ ਰਹੀਆਂ ਹਨ। ਗੁਰਮੁਖੀ ਦੇ ਨਾਲ ਸਾਂਝ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਇਕ ਜ਼ਰੀਆ ਵੀ ਹੈ ਅਤੇ ਬੱਚੇ ਸਿੱਖ ਰਹੇ ਹਨ।
    ਇਸਦੇ ਨਾਲ ਹੀ ਬੱਚਿਆਂ ਦੇ ਰੰਗ ਭਰੋ ਮੁਕਾਬਲੇ ਵੀ ਹਨ ਜਿਸ ਦੇ ਵਿਚ ਬੱਚੇ ਪੰਜਾਬੀ ਪੈਂਤੀ (ੳ ਅ) ਦੇ ਵਿਚ ਰੰਗ ਭਰੇ ਹਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦੇ ਵਿਚ ਰੰਗ ਭਰ ਕੇ ਮੁਕਾਬਲਾ ਕਰ ਰਹੇ ਹਨ। ਇਸ ਤੋਂ ਇਲਾਵਾ ਇਕ ਖੁੱਲ੍ਹਾ ਮੁਕਾਬਲਾ ਵੀ ਹੋ ਰਿਹਾ ਜਿਸ ਦੇ ਵਿਚ ਬੱਚੇ ਪੰਜਾਬੀ ਨਾਲ ਸਬੰਧਿਤ ਚਿਤਰਕਾਰੀ ਕਰ ਰਹੇ ਹਨ।  28 ਤਰੀਕ ਨੂੰ ਇਕ ਸਮਾਗਮ ਔਕਲੈਂਡ ਵਿਖੇ ਵੀ ਰੱਖਿਆ ਗਿਆ ਹੈ ਜੋ ਕਿ ਕਰੋਨਾ ਤਾਲਾਬੰਦੀ ਦੇ ਚਲਦਿਆਂ ਇਕ ਖੇਡ ਪਾਰਕ ਵਿਚ ਹੋਵੇਗਾ ਅਤੇ ਇਸ ਮੌਕੇ ਵੀ ਜਿੱਥੇ ਡਾਕ ਟਿਕਟ ਜਾਰੀ ਹੋਵੇਗੀ ਉਥੇ ਰੰਗਦਾਰ ਪੋਸਟਰ ਵੀ ਜਾਰੀ ਕੀਤੇ ਜਾਣਗੇ। ਬੱਚਿਆਂ ਨੂੰ ਇਨਾਮ ਵੀ ਇਸੇ ਦਿਨ ਕੱਢੇ ਜਾਣਗੇ। ਨਿਊਜ਼ੀਲੈਂਡ ਸਿੱਖ ਖੇਡ ਕਮੇਟੀ ਵੱਲੋਂ ਅਤੇ ਗੁਰੂ ਗਿਫਟ ਅਤੇ ਹੋਮ ਵੇਅਰ ਵੱਲੋਂ ਦਿੱਤੇ ਜਾਣਗੇ। 4 ਸੁਕੇਅਰ ਤੋਂ ਸ. ਖੜਗ ਸਿੰਘ ਵੱਲੋਂ ਇਸ ਮੌਕੇ ਚਾਹ-ਪਾਣੀ ਦਾ ਪ੍ਰਬੰਧ ਰਹੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!