ਬ੍ਰਿਸਬੇਨ (ਹਰਜੀਤ ਲਸਾੜਾ) ਸੂਬਾ ਕੂਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਬੀਤੇ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਕੈਲਮਵੇਲ ਵੱਲੋੰ ਸਲਾਨਾ ਫੁੱਟਬਾਲ ਟੂਰਨਾਮੈਂਟ ਸਾਊਥਸ ਯੂਨਾਈਟਡ ਫੁੱਟਬਾਲ ਕਲੱਬ ਰੰਨਕੌਰਨ, ਕੂਈਨਜ਼ਲੈਂਡ ਦੀਆਂ ਗਰਾਊਂਡਾਂ ਵਿੱਚ ਕਰਵਾਇਆ ਗਿਆ। ਟੂਰਨਾਮੈਂਟ ਦੇ ਦੌਰਾਨ ਇੰਡੀਅਨ ਸਪੋਰਟਸ ਐਂਡ ਕਲਚਰ ਕਲੱਬ ਬ੍ਰਿਸਬੇਨ ਅਤੇ ਮਾਝਾ ਯੂਥ ਕਲੱਬ ਬ੍ਰਿਸਬੇਨ ਦੇ ਸਹਿਯੋਗ ਨਾਲ ਮਰਹੂਮ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਯਾਦ ਵਿੱਚ ਐਥਲੈਟਿਕਸ ਮੀਟ ਅਤੇ ਸ਼ੂਟਿੰਗ ਵਾਲੀਬਾਲ ਕਰਵਾਇਆ ਗਿਆ। ਟੂਰਨਾਮੈਂਟ ਵਿੱਚ ਛੋਟੇ ਬੱਚਿਆਂ ਤੋੰ ਲੈ ਕੇ ਵੱਡਿਆਂ ਤੱਕ 42 ਟੀਮਾਂ ਨੇ ਹਿੱਸਾ ਲਿਆ।ਇਸ ਸਾਲ ਸੀਨੀਅਰਸ ਦੀਆਂ ਟੀਮਾਂ ਵਿੱਚੋਂ ਬੀਪੀ ਸੀਸੀ ਕੈਲਮਵੇਲ ਦੀ ਟੀਮ ਨਿਊ ਫਾਰਮ ਪੰਜਾਬੀ ਕਲੱਬ ਦੀ ਟੀਮ ਨੂੰ ਫਾਈਨਲ ਵਿੱਚ ਹਰਾ ਕੇ ਪਹਿਲੇ ਸਥਾਨ ‘ਤੇ ਰਹੀ। ਐਥਲੈਟਿਕਸ ਵਿੱਚ ਲੱਗਭੱਗ 170 ਛੋਟੇ-ਵੱਡੇ ਐਥਲੀਟਾਂ ਨੇ ਭਾਗ ਲਿਆ। ਮਿਲਖਾ ਸਿੰਘ ਦੀ ਯਾਦ ਵਿੱਚ ਕਰਵਾਈ ਗਈ ਇਸ ਐਥਲੈਟਿਕ ਮੀਟ ਦਾ ਉਤਸ਼ਾਹ ਬ੍ਰਿਸਬੇਨ ਸ਼ਹਿਰ ਦੇ ਸਾਰੇ ਪੰਜਾਬੀ ਭਾਈਚਾਰੇ ਵਿੱਚ ਵੇਖਣ ਨੂੰ ਮਿਲਿਆ। 100 ਮੀਟਰ ਦੌੜ ਵਿੱਚ ਗੁਰਜੰਟ ਸਿੰਘ ਪਹਿਲੇ, ਅਕਾਸ਼ਦੀਪ ਦੂਜੇ ਅਤੇ ਅਮਨਦੀਪ ਸਿੰਘ ਤੀਜੇ ਸਥਾਨ ਤੇ ਰਹੇ। 45 ਸਾਲ ਤੋਂ ਥੱਲੇ ਵਾਲਿਆਂ ਵਿੱਚ ਪਿੰਦਾ ਕਾਲਕਤ ਪਹਿਲੇ, ਹਰਪ੍ਰੀਤ ਗਿੱਲ ਦੂਜੇ ਅਤੇ ਗੁਰਜਿੰਦਰ ਸਿੰਘ ਤੀਜੇ ਸਥਾਨ ਤੇ ਰਹੇ। 100 ਮੀਟਰ ਓਪਨ ਦੌੜ ਵਿੱਚ ਹੈਪੀ ਸਿੰਘ ਪਹਿਲੇ, ਡਾ.ਪ੍ਰਮਜੀਤ ਸਿੰਘ ਦੂਜੇ ਅਤੇ ਹਰਨਰਿੰਦਰ ਸਿੰਘ ਤੀਜੇ ਸਥਾਨ ‘ਤੇ ਰਹੇ। ਇਸ ਤੋਂ ਇਲਾਵਾ ਛੋਟੇ ਬੱਚਿਆਂ ਦੇ ਐਥਲੈਟਿਕਸ ਮੁਕਾਬਲੇ ਵੀ ਬਹੁਤ ਦਿਲਚਸਪ ਰਹੇ। ਸ਼ੂਟਿੰਗ ਵਾਲੀਬਾਲ ਵਿੱਚ ਬ੍ਰਿਸਬੇਨ ਸ਼ਹਿਰ ਤੋਂ 10 ਟੀਮਾਂ ਨੇ ਹਿੱਸਾ ਲਿਆ। ਸਟਾਰ ਵਾਲੀਬਾਲ ਟੀਮ ਪਹਿਲੇ ਸਥਾਨ ਤੇ ਰਹੀ। ਹੋਰਨਾਂ ਜੇਤੂਆਂ ਤੋਂ ਇਲਾਵਾ ਫੁੱਟਬਾਲ ਅਤੇ ਵਾਲੀਬਾਲ ਵਿੱਚ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਨਕਦ ਇਨਾਮ ਵੀ ਸਨਮਾਨਾਂ ਨਾਲ ਦਿੱਤੇ ਗਏ। ਇਸ ਖੇਡ ਟੂਰਨਾਮੈੰਟ ਦਾ ਪ੍ਰਬੰਧ ਇਸ ਸਾਲ ਬ੍ਰਿਸਬੇਨ ਸ਼ਹਿਰ ਦੀਆਂ ਤਿੰਨ ਕਲੱਬਾਂ ਬੀਪੀਸੀਸੀ ਕੈਲਮਵੇਲ, ਆਈ ਸੀ ਐੱਸ ਸੀ ਬ੍ਰਿਸਬੇਨ ਅਤੇ ਐੱਮ ਵਾਈ ਸੀ ਬ੍ਰਿਸਬੇਨ ਵੱਲੋਂ ਭਾਈਚਾਰਕ ਸਾਂਝ ‘ਚ ਕੀਤਾ ਗਿਆ। ਖੇਡ ਮੇਲੇ ਲਈ ਵਿੱਤੀ ਸਹਾਇਤਾ ਗਾਮਾ ਐਜੂਕੇਸ਼ਨ ਐਂਡ ਟਰੇਨਿੰਗ, ਰੈੱਡ ਰਾਕਟ ਰਿਅਲਟੀ, ਗਲੋਬਲ ਐਜੂਕੇਸ਼ਨਸ, ਕੈਮਡਨ ਕਾਲਜ, ਬਾਵਾ ਬਿਲਡਰਸ, ਪ੍ਰੋਫੋਲਿਕ ਪ੍ਰਿਟਿੰਗਜ਼, ਸਮਾਰਟ ਲਾਈਨ ਮੌਰਗੇਜ਼, ਸਿੰਘ ਇਲੈਕਟ੍ਰੀਕਲਜ, ਡੀ ਜੇ ਦੀਪ ਅਤੇ ਏ ਐੱਮ ਡਬਲਿਊ ਅੋਟੋਜ਼ ਵੱਲੋਂ ਦਿੱਤੀ ਗਈ। ਗੁਰਦੁਆਰਾ ਸਾਹਿਬ ਲੋਗਨ ਰੋਡ ਵੱਲੋਂ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਸਥਾਨਕ ਲੇਬਰ ਐੱਮ ਪੀ ਜੇਮਸ ਮਾਰਟਿਨ ਵੱਲੋੰ ਵਿਸ਼ੇਸ਼ ਸ਼ਿਰਕਤ ਕੀਤੀ ਗਈ। ਇਸ ਮੌਕੇ ਬ੍ਰਿਸਬੇਨ ਸ਼ਹਿਰ ਦੇ ਉੱਘੇ ਸਮਾਜ-ਸੇਵੀ ਮਨਜੀਤ ਬੋਪਾਰਾਏ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਖੇਡ ਮੇਲੇ ਵਿੱਚ ਹੋਰਨਾਂ ਤੋਂ ਇਲਾਵਾ ਮਨਜੀਤ ਬੋਪਾਰਾਏ, ਤਜਿੰਦਰ ਢਿੱਲੋਂ, ਹਰਪ੍ਰੀਤ ਸਿੰਘ, ਪ੍ਰਣਾਮ ਸਿੰਘ ਹੇਰ, ਕੁਲਦੀਪ ਡਡਵਾਲ, ਸੁਖਦੇਵ ਸਿੰਘ, ਸਤਪਾਲ ਸਿੰਘ ਕੂਨਰ, ਪ੍ਰਿੰਸ ਭਿੰਡਰ, ਸੁਖਚੈਨ ਸਿੱਧੂ, ਨਵਦੀਪ ਸਿੰਘ, ਚੰਦਨਦੀਪ, ਧਰਮਪਾਲ ਸਿੰਘ, ਮਨਜੋਤ ਸਰਾਂ, ਜਗਦੀਪ ਸਿੰਘ, ਹੈਪੀ ਧਾਮੀ, ਬਲਵਿੰਦਰ ਸਿੰਘ, ਦਪਿੰਦਰ ਸਿੰਘ, ਰੌਕੀ ਭੁੱਲਰ, ਜਗਦੀਪ ਭਿੰਡਰ, ਗਗਨ ਢਿੱਲੋਂ, ਪਵਿੱਤਰ ਨੂਰੀ, ਸੰਦੀਪ ਬੋਰਸ, ਰਾਜਾ ਗਿੱਲ, ਬਲਰਾਜ ਸੰਧੂ, ਸਰਵਣ ਸਿੰਘ, ਜੱਗਾ ਵੜੈਚ, ਗੁਰਜੀਤ ਗਿੱਲ, ਜਤਿੰਦਰਪਾਲ ਗਿੱਲ, ਹਰਮਨ ਸਿੰਘ ਆਦਿ ਨੇ ਹਾਜ਼ਰੀ ਭਰੀ।

