ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੀ ਪ੍ਰਮੁੱਖ ਏਅਰਲਾਈਨ ਸਾਊਥਵੈਸਟ ਨੇ ਐਤਵਾਰ ਨੂੰ 1000 ਤੋਂ ਵੱਧ ਉਡਾਣਾਂ ਨੂੰ ਰੱਦ ਕੀਤਾ , ਜਿਸ ਦੀ ਵਜ੍ਹਾ ਖਰਾਬ ਮੌਸਮ, ਏਅਰ ਕੰਟਰੋਲ ਟ੍ਰੈਫਿਕ ਮੁੱਦਿਆਂ ਨੂੰ ਦੱਸਿਆ ਗਿਆ ਹੈ। ਸਾਊਥਵੈਸਟ ਦੁਆਰਾ ਰੱਦ ਕੀਤੀਆਂ ਉਡਾਣਾਂ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਏਅਰਲਾਈਨ ਅਨੁਸਾਰ ਐਤਵਾਰ ਸ਼ਾਮ 5 ਵਜੇ ਤੱਕ ਉਡਾਣਾਂ ਦਾ ਰੱਦ ਹੋਣਾ 28 ਪ੍ਰਤੀਸ਼ਤ ਸੀ। ਫਲਾਈਟ ਅਵੇਅਰ ਦੇ ਐਤਵਾਰ ਦੀ ਇਹ ਕਾਰਵਾਈ ਕਿਸੇ ਵੀ ਵੱਡੀ ਯੂ ਐਸ ਏਅਰਲਾਈਨ ਦੀ ਹੁਣ ਤੱਕ ਦੀ ਸਭ ਤੋਂ ਵੱਧ ਉਡਾਣਾਂ ਰੱਦ ਕਰਨ ਦੀ ਦਰ ਨੂੰ ਦਰਸਾਉਂਦੀ ਹੈ। ਸਾਊਥਵੈਸਟ ਅਨੁਸਾਰ , ਏਅਰਲਾਈਨ ਨੇ ਪਿਛਲੇ ਹਫਤੇ ਦੇ ਅਰੰਭ ਵਿੱਚ ਫਲੋਰਿਡਾ ਤੋਂ ਬਾਹਰ ਖਰਾਬ ਮੌਸਮ ਦਾ ਅਨੁਭਵ ਕੀਤਾ ਸੀ, ਜੋ ਕਿ ਆਲੇ ਦੁਆਲੇ ਦੇ ਖੇਤਰ ਵਿੱਚ ਹਵਾਈ ਆਵਾਜਾਈ ਦੇ ਮੁੱਦਿਆਂ ਨਾਲ ਜੁੜਿਆ ਹੋਇਆ ਸੀ। ਇਸ ਖਰਾਬ ਮੌਸਮ ਦੀ ਵਜ੍ਹਾ ਨਾਲ ਦੇਸ਼ ਭਰ ਵਿੱਚ ਉਡਾਣਾਂ ਰੱਦ ਹੋਣ ਦੀ ਚੇਨ ਕਾਰਵਾਈ ਸ਼ੁਰੂ ਹੋਈ। ਸਾਊਥਵੈਸਟ ਏਅਰਲਾਈਨਜ਼ ਨੇ ਉਡਾਣਾਂ ਰੱਦ ਹੋਣ ਕਰਕੇ ਯਾਤਰੀਆਂ ਨੂੰ ਹੋਈ ਪ੍ਰੇਸ਼ਾਨੀ ਲਈ ਖੇਦ ਪ੍ਰਗਟ ਕਰਦਿਆਂ ਕਿਹਾ ਹੈ ਕਿ ਯਾਤਰੀਆਂ ਲਈ ਸੇਵਾਵਾਂ ਨੂੰ ਦੁਬਾਰਾ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
