ਲੁਧਿਆਣਾ ( ਪੰਜ ਦਰਿਆ ਬਿਊਰੋ)
A C P ਅਨਿਲ ਕੋਹਲੀ ਦੀ ਕਰੋਨਾ ਨਾਲ ਹੋਈ ਮੌਤ ਦੇ ਚਲਦਿਆਂ ਲੁਧਿਆਣਾ ਸ਼ਹਿਰ ਵਿੱਚ ਜਿੰਦਗੀ ਦੀ ਗੱਡੀ ਲਗਭਗ ਲੀਹੋਂ ਲੱਥ ਚੁੱਕੀ ਹੈ।

ਪੰਜ ਦਰਿਆ ਦੇ ਪੱਤਰਕਾਰਾਂ ਦੀ ਟੀਮ ਵੱਲੋਂ ਅੱਜ ਲੁਧਿਆਣਾ ਸ਼ਹਿਰ ਦੀ ਸਥਿਤੀ ਦਾ ਪਤਾ ਲੈਣ ਵਾਸਤੇ ਵਿਸ਼ੇਸ਼ ਤੌਰ ਤੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦਾ ਦੌਰਾ ਕੀਤਾ ਗਿਆ।

ਜਿਸ ਦੌਰਾਨ ਇਹ ਦੇਖਿਆ ਗਿਆ ਕਿ ਸ਼ਹਿਰ ਦੀਆਂ ਸੜਕਾਂ ਤੇ ਸਿਰਫ਼ ਇੱਕਾ ਦੁੱਕਾ ਵਾਹਨਾਂ ਦੀ ਹੀ ਆਵਾਜਾਈ ਸੀ।

ਟੈਗੋਰ ਨਗਰ, ਚੰਦਰ ਨਗਰ, ਹੈਬੋਵਾਲ, ਆਰਤੀ ਚੌਕ , ਕਿਚਲੁ ਨਗਰ, ਪੱਖੋਵਾਲ ਰੋਡ, ਭਾਈ ਰਣਧੀਰ ਸਿੰਘ ਨਗਰ, ਸਰਾਭਾ ਨਗਰ, ਰਿਸ਼ੀ ਨਗਰ, ਸਿਵਲ ਲਾਈਨ, ਪੰਜਾਬ ਮਾਤਾ ਨਗਰ, ਮਾਲ ਰੋਡ, ਭਾਰਤ ਨਗਰ, ਗੁਰਦੇਵ ਨਗਰ, ਮਾਡਲ ਟਾਊਨ, ਜਵਾਹਰ ਨਗਰ ਕੈਂਪ, ਆਦਿ ਵਸੋਂ ਵਾਲੇ ਇਲਾਕਿਆਂ ਵਿੱਚ ਜਿੰਦਗੀ ਦੀ ਰਫ਼ਤਾਰ ਥੰਮ ਚੁੱਕੀ ਸੀ। ਇੱਥੇ ਵਰਨਣਯੋਗ ਹੈ ਕਿ ਲੁਧਿਆਣਾ ਦੇ ਕੁੱਲ 16 ਵਿਅਕਤੀ ਪਾਜ਼ਿਟਿਵ ਆਏ ਹਨ। ਅਤੇ ਚਾਰ ਮੌਤਾਂ ਹੋਈਆਂ ਹਨ।