ਮਿੰਟੂ ਖੁਰਮੀ ਹਿੰਮਤਪੁਰਾ

ਮੇਰੇ ਪਿਆਰੇ ਪੱਤਰਕਾਰ ਸਾਥੀਓ ਕਰੋਨਾ ਪਾਸ ਨਹੀਂ ਦੇਖਦਾ, ਆਪਾਂ ਨੂੰ ਕੋਈ ਸਰਕਾਰੀ ਸਹੂਲਤ ਵੀ ਨਹੀਂ। ਮੇਰੇ ਸੋਹਣੇ ਦੋਸਤੋ ਰਲ੍ਹ ਮਿਲ ਕੇ ਚੱਲੋ।
ਪੰਜ ਦਰਿਆ ਟੀਮ ਪ੍ਰੈਸ ਨਾਲ ਸਬੰਧਤ ਜਥੇਬੰਦੀਆਂ ਨੂੰ ਇੱਕ ਬੇਨਤੀ ਕਰਦੀਂ ਹੈ। ਕਿ ਜਥੇਬੰਦੀਆਂ ਦੇ ਅਹੁਦੇਦਾਰ ਹਰ ਜ਼ਿਲ੍ਹੇ, ਹਰ ਤਹਿਸੀਲ ਦੇ ਪਤਰਕਾਰਾਂ ਨੂੰ ਇਹ ਬੇਨਤੀ ਭੇਜੇ ਕਿ ਵੱਖ ਵੱਖ ਥਾਵਾਂ ਤੇ ਕਵਰੇਜ਼ ਕਰਨ ਸਾਰੇ ਪੱਤਰਕਾਰ ਇਕੱਠੇ ਨਾ ਜਾਣ ਸਗੋਂ ਵਾਰੀ ਸਿਰ ਹਰ ਦਿਨ ਇੱਕ ਇੱਕ ਕਰਕੇ ਜਾਇਆ ਕਰਨ ਅਤੇ ਇੱਕ ਖ਼ਬਰ ਬਣਾ ਕੇ ਸਾਥੀ ਪੱਤਰਕਾਰ ਭਰਾਵਾਂ ਨੂੰ ਭੇਜ ਦਿਆ ਕਰਨ। ਅੱਜ ਦਾ ਸਮਾਂ ਇਹ ਮੰਗ ਕਰਦਾ ਹੈ। ਕਿਓਂਕਿ ਪੱਤਰਕਾਰੀ ਕਿੱਤਾ ਨਹੀਂ ਇੱਕ ਮਿਸ਼ਨ ਹੈ। ਮਿਸ਼ਨ ਨੂੰ ਸੇਫ਼ ਤਰੀਕੇ ਨਾਲ ਨਿਭਾਉਣਾ ਹੈ। ਆਪਣੇ ਵੀ ਪਰਿਵਾਰ ਹਨ, ਬੱਚੇ ਹਨ।ਦੋਸਤੋ ਅਸੀਂ ਆਪਣਾ ਕਰਤੱਬ ਵੀ ਨਿਭਾਉਣਾ ਹੈ ਅਤੇ ਘਰ ਪਰਿਵਾਰ ਵੀ ਸੇਫ਼ ਰੱਖਣਾ ਹੈ। ਜੇ ਅਸੀਂ ਸੇਫ਼ ਰਹਾਂਗੇ ਤਾਂ ਹੀ ਸੰਸਾਰ ਨੂੰ ਜਾਗਰੂਕ ਕਰ ਸਕਾਂਗੇ।
ਅਸੀਂ ਐਨੀ ਬੇਨਤੀ ਹੀ ਕਰਨੀ ਸੀ, ਤੁਸੀਂ ਤੰਦਰੁਸਤ ਰਹੋਂ ਖੁਸ਼ੀਆਂ ਮਾਣੋਂ ਅਸੀਂ ਇਹੋ ਕਾਮਨਾ ਕਰਦੇ ਹਾਂ।