13.4 C
United Kingdom
Tuesday, May 6, 2025
More

    ਗਲਾਸਗੋ: ਕੋਪ 26 ਦੇ ਮੱਦੇਨਜ਼ਰ ਸੈਂਕੜੇ ਪੁਲਿਸ ਸਰਵਿਸ ਕੁੱਤਿਆਂ ਨੂੰ ਦਿੱਤੀ ਜਾ ਰਹੀ ਹੈ ਸਿਖਲਾਈ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਇਸ ਸਾਲ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਜਿਆਦਾ ਮਜਬੂਤ ਬਨਾਉਣ ਲਈ ਲਗਭਗ 200 ਪੁਲਿਸ ਸਰਵਿਸ ਕੁੱਤਿਆਂ ਦੀ ਵੀ ਤਾਇਨਾਤੀ ਕੀਤੀ ਜਾਵੇਗੀ, ਜਿਸ ਲਈ ਇਹਨਾਂ ਨੂੰ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਸੰਮੇਲਨ ਦੌਰਾਨ ਆਮ ਮਕਸਦ ਲਈ ਅਤੇ ਮਾਹਰ ਕੁੱਤੇ ਵੱਖ -ਵੱਖ ਡਿਊਟੀਆਂ ਵਿੱਚ ਹਿੱਸਾ ਲੈਣਗੇ। ਕੁੱਝ ਪੁਲਿਸ ਕੁੱਤਿਆਂ ਦੀ ਤਾਇਨਾਤੀ ਕੋਪ 26 ਨਾਲ ਜੁੜੇ ਮੁੱਖ ਸਥਾਨਾਂ ਅਤੇ ਸਾਈਟਾਂ ਨੂੰ ਸੀਲ ਅਤੇ ਸੁਰੱਖਿਅਤ ਕਰਨ ਵਿੱਚ ਸਹਾਇਤਾ ਦੇ ਨਾਲ ਨਾਲ ਵਾਹਨਾਂ ਦੀ ਤਲਾਸ਼ੀ ਵਿੱਚ ਸਹਾਇਤਾ ਲਈ ਕੀਤੀ ਜਾਵੇਗੀ। ਸਕਾਟਲੈਂਡ ਪੁਲਿਸ ਅਨੁਸਾਰ ਮੁੱਖ ਤੌਰ ‘ਤੇ ਤਿੰਨ ਕਿਸਮ ਦੇ ਪੁਲਿਸ ਕੁੱਤੇ ਆਪਣੀਆਂ ਸੇਵਾਵਾਂ ਦੇਣਗੇ, ਜਿਹਨਾਂ ਵਿੱਚ ਭੀੜ ਕੰਟਰੋਲ ਲਈ ਆਮ ਉਦੇਸ਼ ਵਾਲੇ ਕੁੱਤੇ, ਲਾਪਤਾ ਵਿਅਕਤੀਆਂ ਨੂੰ ਲੱਭਣ ਲਈ ਕੁੱਤੇ ਅਤੇ ਅਪਰਾਧਿਕ ਗਤੀਵਿਧੀਆਂ ਦੇ ਸਬੰਧ ਵਿੱਚ ਸ਼ੱਕੀ ਵਿਅਕਤੀਆਂ ਨੂੰ ਫੜਨ ਵਾਲੇ ਖੋਜੀ ਕੁੱਤੇ ਸ਼ਾਮਲ ਹਨ।ਸਪੈਸ਼ਲਿਸਟ ਕੁੱਤਿਆਂ ਦੀ ਵਰਤੋਂ ਨਸ਼ੇ, ਪੈਸਾ, ਬੰਦੂਕਾਂ ਅਤੇ ਗੋਲਾ ਬਾਰੂਦ ਦੀ ਖੋਜ ਲਈ ਵੀ ਕੀਤੀ ਜਾਵੇਗੀ। ਸਕਾਟਲੈਂਡ ਪੁਲਿਸ ਅਨੁਸਾਰ ਪੁਲਿਸ ਸਰਵਿਸ ਕੁੱਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਲਈ ਮਹੱਤਵਪੂਰਨ ਸਰੋਤ ਪ੍ਰਦਾਨ ਕਰਨਗੇ। ਦੱਸਣਯੋਗ ਹੈ ਕਿ ਕੋਪ 26, ਜਿਸ ਨੂੰ 2015 ਵਿੱਚ ਪੈਰਿਸ ਸਮਝੌਤੇ ਤੋਂ ਬਾਅਦ ਜਲਵਾਯੂ ਤਬਦੀਲੀ ਬਾਰੇ ਸਭ ਤੋਂ ਮਹੱਤਵਪੂਰਨ ਅੰਤਰਰਾਸ਼ਟਰੀ ਮੀਟਿੰਗ ਦੱਸਿਆ ਗਿਆ ਹੈ, 31 ਅਕਤੂਬਰ ਤੋਂ 12 ਨਵੰਬਰ ਤੱਕ ਗਲਾਸਗੋ ਦੇ ਸਕਾਟਿਸ਼ ਇਵੈਂਟ ਕੈਂਪਸ ਵਿੱਚ ਹੋਣ ਵਾਲੀ ਹੈ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!
    13:01