ਸੁਖਮੰਦਰ ਹਿੰਮਤਪੁਰੀ (ਨਿਹਾਲ ਸਿੰਘ ਵਾਲਾ)

ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਅੱਜ ਹਲਕਾ ਨਿਹਾਲ ਸਿੰਘ ਵਾਲਾ ਦੀਆਂ ਵੱਖ ਵੱਖ ਦਾਣਾ ਮੰਡੀਆਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਮੰਡੀਆਂ ਵਿੱਚ ਮੌਜੂਦ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਈ ਸਮੱਸਿਆਵਾਂ ਦਾ ਮੌਕੇ ਤੇ ਨਿਪਟਾਰਾ ਵੀ ਕਰਵਾਇਆ ਗਿਆ । ਜ਼ਿਕਰਯੋਗ ਹੈ ਕਿ ਅਨਾਜ ਮੰਡੀ ਤਖਤੂਪੁਰਾ ਸਾਹਿਬ ਅੰਦਰ ਬਿਜਲੀ ਦਾ ਕੋਈ ਪ੍ਰਬੰਧ ਨਾ ਹੋਣ ਦੀ ਸੂਰਤ ਵਿੱਚ ਵਿਧਾਇਕ ਬਿਲਾਸਪੁਰ ਨੇ ਸਬੰਧਤ ਅਫ਼ਸਰਾਂ ਨਾਲ ਸੰਪਰਕ ਕੀਤਾ ਅਤੇ ਮੌਕੇ ਤੇ ਹੱਲ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਅਤੇ ਉਚ ਅਫਸਰਾਂ ਨੂੰ ਮਿਲ ਕੇ ਉਹ ਪਾਸ ਵਿਧੀ ਨੂੰ ਹੋਰ ਸਰਲ ਬਣਾਉਣ ਦੀ ਲੋੜ ਤੇ ਜ਼ੋਰ ਦੇਣਗੇ । ਉਹਨਾਂ ਦੇਸ਼ ਵਿੱਚ ਫੈਲੀ ਭਿਆਨਕ ਬੀਮਾਰੀ ਕਾਰਨ ਅਤੇ ਉਹਨਾਂ ਤੋਂ ਬਚਣ ਲਈ ਕੀਤੇ ਜਾਂਦੇ ਉਪਾਅ ਸੈਨੇਟਿਜਰ ਬਾਰੇ ਆੜਤੀਆਂ ਨੂੰ ਅਪੀਲ ਕੀਤੀ ਕਿ ਇਸ ਨੂੰ ਕਿਸਾਨਾਂ ਅਤੇ ਲੇਬਰ ਲਈ ਲਾਜ਼ਮੀ ਪ੍ਰਬੰਧ ਕੀਤੇ ਜਾਣ ਇਸ ਸਮੇਂ ਉਹਨਾਂ ਅਜੀਤ ਵਾਲ ਮੰਡੀ ਪ੍ਰਬੰਧਕਾਂ ਵੱਲੋਂ ਕੀਤੇ ਪ੍ਰਬੰਧ ਦੀ ਤਰੀਫ ਕਰਦਿਆਂ ਬਾਕੀ ਥਾਵਾਂ ਤੇ ਵੀ ਉਹਨਾਂ ਵਾਂਗ ਪ੍ਰਬੰਧ ਕਰਨ ਲਈ ਕਿਹਾ ਗਿਆ।