2 C
United Kingdom
Saturday, March 7, 2026

More

    ਸਕਾਟਲੈਂਡ ‘ਚ 1 ਅਕਤੂਬਰ ਤੋਂ ਵੈਕਸੀਨ ਪਾਸਪੋਰਟ ਦੀ ਹੋਵੇਗੀ ਜਰੂਰਤ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਵਿੱਚ ਕੋਰੋਨਾ ਟੀਕਾਕਰਨ ਦੇ ਸਬੂਤ ਵਜੋਂ ਸੰਸਦ ਮੈਂਬਰਾਂ ਦੁਆਰਾ ਇਸ ਯੋਜਨਾ ਦੇ ਪੱਖ ਵਿੱਚ ਵੋਟ ਪਾਉਣ ਤੋਂ ਬਾਅਦ ਅਗਲੇ ਮਹੀਨੇ ਤੋਂ ਸਕਾਟਲੈਂਡ ਵਿੱਚ ਨਾਈਟ ਕਲੱਬਾਂ ਅਤੇ ਵੱਡੇ ਸਮਾਗਮਾਂ ਜਿਵੇਂ ਫੁੱਟਬਾਲ ਮੈਚਾਂ ਅਤੇ ਸੰਗੀਤ ਉਤਸਵਾਂ ਵਿੱਚ ਵੈਕਸੀਨ ਪਾਸਪੋਰਟਾਂ ਦੀ ਜ਼ਰੂਰਤ ਸ਼ੁਰੂ ਹੋ ਜਾਵੇਗੀ। ਇਸ ਯੋਜਨਾ ਦੇ ਤਹਿਤ, ਲੋਕਾਂ ਨੂੰ ਉਪਰੋਕਤ ਸਥਾਨਾਂ ਵਿੱਚ ਦਾਖਲ ਹੋਣ ਲਈ ਕਿਊ ਆਰ ਕੋਡ ਵਾਲਾ ਵੈਕਸੀਨ ਪਾਸਪੋਰਟ ਜਾਂ ਇਸਦੀ ਫੋਟੋ ਕਾਪੀ ਦਿਖਾਉਣੀ ਹੋਵੇਗੀ ਜੋ ਕਿ ਇੱਕ ਸਮਾਰਟ ਫੋਨ ਐਪ ਦੁਆਰਾ ਸਕੈਨ ਕੀਤੇ ਜਾ ਸਕਦੇ ਹਨ। ਇਹ ਉਨ੍ਹਾਂ ਲੋਕਾਂ ‘ਤੇ ਲਾਗੂ ਹੋਵੇਗਾ ਜੋ ਨਾਈਟ ਕਲੱਬਾਂ, 500 ਤੋਂ ਵੱਧ ਲੋਕਾਂ ਦੇ ਨਾਲ ਅੰਦਰਲੇ ਸਮਾਗਮਾਂ, 4,000 ਤੋਂ ਵੱਧ ਲੋਕਾਂ ਦੇ ਨਾਲ ਆਊਟਡੋਰ ਈਵੈਂਟਸ ਜਾਂ 10,000 ਤੋਂ ਵੱਧ ਹਾਜ਼ਰੀ ਵਾਲੇ ਕਿਸੇ ਵੀ ਤਰ੍ਹਾਂ ਦੀ ਈਵੈਂਟ ‘ਚ ਸ਼ਾਮਲ ਹੋਣਾ ਚਾਹੁੰਦੇ ਹਨ। ਵੀਰਵਾਰ ਨੂੰ ਸੰਸਦ ਮੈਂਬਰਾਂ ਵੱਲੋਂ ਪਾਈ ਵੋਟ ਵੈਕਸੀਨ ਪਾਸਪੋਰਟਾਂ ਨੂੰ ਲਾਗੂ ਕਰਨ ਦੇ ਸਮਰਥਨ ਵਿੱਚ ਇੱਕ ਮਤੇ ਨੂੰ ਪਾਸ ਕਰਨ ਲਈ ਸੀ ਜੋ ਕਿ 68- 55 ਵੋਟਾਂ ‘ਤੇ ਪਾਸ ਹੋਇਆ। ਇਹਨਾਂ ਨਿਯਮਾਂ ਨੂੰ ਸਕਾਟਿਸ਼ ਸਰਕਾਰ ਦੁਆਰਾ ਪੇਸ਼ ਕੀਤਾ ਜਾਵੇਗਾ ਅਤੇ ਹਰ ਤਿੰਨ ਹਫਤਿਆਂ ਵਿੱਚ ਸਮੀਖਿਆ ਕੀਤੀ ਜਾਵੇਗੀ। ਇਹਨਾਂ ਨਿਯਮਾਂ ਨੂੰ ਜਰੂਰਤ ਨਾ ਹੋਣ ਦੀ ਸੂਰਤ ਵਿੱਚ ਰੱਦ ਕਰ ਦਿੱਤਾ ਜਾਵੇਗਾ। 18 ਸਾਲ ਤੋਂ ਘੱਟ ਉਮਰ ਦੇ ਲੋਕ,  ਡਾਕਟਰੀ ਤੌਰ ‘ਤੇ ਛੋਟ ਪ੍ਰਾਪਤ ਲੋਕ, ਟੀਕੇ ਦੇ ਪ੍ਰੀਖਣਾਂ ਵਿੱਚ ਹਿੱਸਾ ਲੈ ਰਹੇ ਲੋਕ, ਸਥਾਨਾਂ ਦੇ ਕਰਮਚਾਰੀਆਂ ਆਦਿ ਨੂੰ ਦਾਖਲਾ ਪ੍ਰਾਪਤ ਕਰਨ ਵੈਕਸੀਨ ਪਾਸਪੋਰਟ ਦਿਖਾਉਣ ਦੀ ਜਰੂਰਤ ਨਹੀਂ ਹੋਵੇਗੀ। ਹਾਲਾਂਕਿ ਇਸਦੇ ਕਈ ਮੁੱਦਿਆਂ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ ਅਤੇ ਕੁੱਝ ਕਾਰੋਬਾਰ ਵੈਕਸੀਨ ਪਾਸਪੋਰਟ ਦੀ ਵਰਤੋਂ ਕਰਨ ਸਬੰਧੀ ਚਿੰਤਾ ਵਿੱਚ ਵੀ ਹਨ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!