ਕਰਮ ਸੰਧੂ

ਆਪਣੇ ਖ਼ੂਬਸੂਰਤ ਗੀਤਾਂ ਨਾਲ ਪੰਜਾਬੀ ਸਰੋਤਿਆਂ ਦੇ ਦਿਲਾਂ ਅੰਦਰ ਇਕ ਵੱਖਰੀ ਜਗ੍ਹਾ ਬਣਾਉਣ ਵਾਲਾ ਮਾਖਿਓਂ ਮਿੱਠੀ ਆਵਾਜ਼ ਦਾ ਮਾਲਕ ਉੱਚਾ ਲੰਮਾ ਸੋਹਣਾ ਸੁਨੱਖਾ ਗੱਭਰੂ ਗਾਇਕ ਰਾਜਿੰਦਰ ਨਾਗੀ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ।ਰਾਜਿੰਦਰ ਨਾਗੀ ਦੇ ਲਿਖੇ ਅਨੇਕਾਂ ਗੀਤ ਵੱਖ ਵੱਖ ਕਲਾਕਾਰਾਂ ਨੇ ਆਪਣੀ ਆਵਾਜ਼ ਵਿੱਚ ਰਿਕਾਰਡ ਕਰਵਾਏ ਜਿਨ੍ਹਾਂ ਨੂੰ ਸਰੋਤਿਆਂ ਨੇ ਬੇਹੱਦ ਪਸੰਦ ਕੀਤਾ। ਰਾਜਿੰਦਰ ਨਾਗੀ ਹੁਣ ਬਤੌਰ ਗਾਇਕ ਆਪਣੇ ਨਵੇਂ-ਨਵੇਂ ਗੀਤ ਸਰੋਤਿਆਂ ਦੇ ਸਨਮੁੱਖ ਕਰ ਰਿਹਾ ਹੈ। ਆਪਣੇ ਪਹਿਲੇ ਗੀਤਾਂ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਇੱਕ ਵਾਰ ਫੇਰ ਬਿਲਕੁਲ ਨਵਾਂ ਨਕੋਰ ਗੀਤ “ਵੈਲੀ ਬੰਦੇ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਣ ਜਾ ਰਿਹਾ ਹੈ। ਇਸ ਨਵੇਂ ਗੀਤ ਸੰਬੰਧੀ ਜਾਣਕਾਰੀ ਦਿੰਦਿਆਂ ਰਾਜਿੰਦਰ ਨਾਗੀ ਨੇ ਦੱਸਿਆ ਹੈ ਕਿ ਇਸ ਗੀਤ ਨੂੰ ਗੀਤਕਾਰ ਢਿੱਲੋਂ ਨੈਨੋਵਾਲੀਆ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਕਲਮਬੰਧ ਕੀਤਾ ਹੈ। ਜਿਸ ਦਾ ਮਿਊਜ਼ਿਕ ਰੌਕ ਫਿਓੂਜਨ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਗਿਆ ਹੈ। ਜਿਸ ਦਾ ਵੀਡੀਓ ਬੀ.ਐਸ ਔਲਖ ਵੱਲੋਂ ਵੱਖ-ਵੱਖ ਲੋਕੇਸ਼ਨਾਂ ਤੇ ਬੜੇ ਸੁਚੱਜੇ ਢੰਗ ਨਾਲ ਸ਼ੂਟ ਕੀਤਾ ਗਿਆ ਹੈ। ਰਾਜਿੰਦਰ ਨਾਗੀ ਤੇ ਮਨਪ੍ਰੀਤ ਹੰਸ ਦੇ ਇਸ ਨਵੇਂ ਗੀਤ ਨੂੰ ਮੁਨਤਾਜ ਰਿਕਾਰਡ ਕੰਪਨੀ ਦੇ ਬੈਨਰ ਹੇਠ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ ਜਿਸ ਨੂੰ ਸਰੋਤੇ ਵੱਖ-ਵੱਖ ਟੀ.ਵੀ ਚੈਨਲਾਂ ਤੇ ਦੇਖ ਸਕਣਗੇ।