ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਫੌਜ ਦੇ ਕੁੱਝ ਸੈਨਿਕਾਂ ਦਾ ਕੋਕੀਨ ਅਤੇ ਭੰਗ ਆਦਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸਬੰਧ ਵਿੱਚ ਡੋਪ ਟੈਸਟ ਪਾਜੇਟਿਵ ਆਇਆ ਹੈ। ਫ਼ੌਜ ਦੇ ਸਬੰਧ ਵਿੱਚ ਸਭ ਤੋਂ ਵੱਡੇ ਨਸ਼ੀਲੇ ਪਦਾਰਥਾਂ ਦੇ ਸਕੈਂਡਲ ਵਿੱਚ ਕੋਕੀਨ ਅਤੇ ਭੰਗ ਦੇ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ 19 ਸੈਨਿਕਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਯੂਕੇ ‘ਚ ਯਾਰਕਸ਼ਾਇਰ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਦੇ ਸੈਨਿਕਾਂ ਵਿੱਚ ਇਹ ਟੈਸਟ ਪਾਜੇਟਿਵ ਪਾਏ ਗਏ ਹਨ।ਇਹਨਾਂ ਸਕਾਰਾਤਮਕ ਨਤੀਜਿਆਂ ਦੀ ਬਹੁਗਿਣਤੀ ਵਿੱਚ ਪ੍ਰਾਈਵੇਟ ਰੈਂਕ ਦੇ ਸਿਪਾਹੀਆਂ ਦੇ ਨਾਲ ਘੱਟੋ ਘੱਟ ਇੱਕ ਲਾਂਸ ਕਾਰਪੋਰੇਲ ਰੈਂਕ ਦਾ ਅਧਿਕਾਰੀ ਵੀ ਹੈ। ਫੌਜ ਵਿੱਚ ਇੰਨੀ ਸੰਖਿਆ ਵਿੱਚ ਸੈਨਿਕਾਂ ਦੇ ਕੋਕੀਨ ਆਦਿ ਲਈ ਪਾਜੇਟਿਵ ਨਿਕਲਣਾ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਪਹਿਲਾਂ 2019 ਵਿੱਚ ਵੀ 660 ਕਰਮਚਾਰੀਆਂ ਨੂੰ ਡਰੱਗ ਟੈਸਟਾਂ ਵਿੱਚ ਅਸਫਲ ਰਹਿਣ ਕਾਰਨ ਬਰਖਾਸਤ ਕੀਤਾ ਗਿਆ ਸੀ। ਇਸਦੇ ਨਾਲ ਹੀ ਫਰਵਰੀ ਵਿੱਚ ਵੀ ਰਾਇਲ ਹਾਰਸ ਆਰਟਿਲਰੀ ਦੇ ਦਸ ਸਿਪਾਹੀਆਂ ਨੂੰ ਉਨ੍ਹਾਂ ਦੀਆਂ ਬੈਰਕਾਂ ਵਿੱਚ ਕੋਕੀਨ ਅਤੇ ਭੰਗ ਦੀ ਵਰਤੋਂ ਦੇ ਬਾਅਦ ਕੱਢ ਦਿੱਤਾ ਗਿਆ ਸੀ।
