2.1 C
United Kingdom
Saturday, March 7, 2026

More

    ਗਲਾਸਗੋ ਵਿੱਚ ਦਿੱਤੀ ਜਾ ਰਹੀ ਹੈ ਅਫਗਾਨੀ ਸ਼ਰਨਾਰਥੀਆਂ ਨੂੰ ਪਨਾਹ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਅਫਗਾਨਿਸਤਾਨ ਨੂੰ ਛੱਡ ਕੇ ਆ ਰਹੇ 62 ਸ਼ਰਨਾਰਥੀਆਂ ਨੂੰ ਪਨਾਹ ਦਿੱਤੀ ਜਾ ਰਹੀ ਹੈ। ਅਫਗਾਨਿਸਤਾਨ ਵਿੱਚ ਤਾਇਨਾਤ ਬ੍ਰਿਟਿਸ਼ ਅਧਿਕਾਰੀਆਂ ਦੇ ਭਾਸ਼ਾ ਤਰਜ਼ਮਾਕਾਰਾਂ ਆਦਿ ਦੇ ਰੂਪ ਵਿੱਚ ਕੰਮ ਕਰ ਰਹੇ ਅਫਗਾਨੀ ਲੋਕ ਜੂਨ 2021 ਤੋਂ ਗਲਾਸਗੋ ਵਿੱਚ ਆ ਰਹੇ ਹਨ। ਇਸ ਦੇ ਇਲਾਵਾ ਵੀ  ਗਲਾਸਗੋ ਸਿਟੀ ਕੌਂਸਲ ਯੂਕੇ ਸਰਕਾਰ ਨੂੰ ਅਫਗਾਨੀ ਪਨਾਹ ਮੰਗਣ ਵਾਲੇ ਸ਼ਰਨਾਰਥੀਆਂ ਦੀ ਸਹਾਇਤਾ ਲਈ ਹੋਰ ਵਧੇਰੇ ਯਤਨ ਕਰਨ ਦੀ ਅਪੀਲ ਕਰ ਰਹੀ ਹੈ । ਇਸ ਸਬੰਧੀ ਗਲਾਸਗੋ ਦੀ ਕੌਂਸਲਰ ਜੇਨ ਲੇਡੇਨ ਨੇ ਕਿਹਾ ਕਿ ਗਲਾਸਗੋ ਸ਼ਰਨ ਮੰਗਣ ਵਾਲਿਆਂ ਦਾ ਸਵਾਗਤ ਕਰਕੇ ਮਾਨਵਤਾਵਾਦੀ ਯਤਨਾਂ ਵਿੱਚ ਸਹਾਇਤਾ ਕਰਨ ਲਈ ਵੀ ਤਿਆਰ ਹੈ।ਗਲਾਸਗੋ ਵਿੱਚ ਅਫਗਾਨਿਸਤਾਨ ਤੋਂ ਆਏ ਕੁੱਝ ਨਵੇਂ ਵਸਨੀਕਾਂ ਨੂੰ ਗ੍ਰਹਿ ਦਫਤਰ ਦੁਆਰਾ ਪਹਿਲਾਂ ਹੀ ਬ੍ਰਿਟਿਸ਼ ਫੋਰਸਾਂ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਲਈ ਪਹਿਲਾਂ ਤੋਂ ਮੌਜੂਦ ਸਕੀਮ ਦੇ ਅਧੀਨ ਸ਼ਰਨਾਰਥੀ ਦਾ ਦਰਜਾ ਦਿੱਤਾ ਜਾ ਚੁੱਕਾ ਹੈ। ਜਿਸ ਤਹਿਤ ਉਹਨਾਂ ਨੂੰ ਯੂਕੇ ਵਿੱਚ ਸਥਾਈ ਤੌਰ ‘ਤੇ ਰਹਿਣ ਦੀ ਇਜਾਜ਼ਤ ਮਿਲ ਗਈ ਹੈ। ਇਸਦੇ ਇਲਾਵਾ ਪਨਾਹ ਮੰਗਣ ਵਾਲੇ ਜੋ ਅਫਗਾਨੀ ਲੋਕ ਮਾਨਵਤਾਵਾਦੀ ਯਤਨਾਂ ਦੇ ਹਿੱਸੇ ਵਜੋਂ ਯੂਕੇ ਆਉਂਦੇ ਹਨ, ਉਹਨਾਂ ਨੂੰ ਗ੍ਰਹਿ ਦਫਤਰ ਨੂੰ ਆਪਣੇ ਰਹਿਣ ਲਈ ਅਰਜ਼ੀ ਦੇਣੀ ਪਵੇਗੀ। ਪਿਛਲੇ ਕੁੱਝ ਮਹੀਨਿਆਂ ਵਿੱਚ ਗਲਾਸਗੋ ਦੀ ਹੈਲਥ ਐਂਡ ਸੋਸ਼ਲ ਕੇਅਰ ਪਾਰਟਨਰਸ਼ਿਪ ਨੇ ਸ਼ਰਨਾਰਥੀਆਂ ਦੀ ਮਦਦ ਕੀਤੀ ਹੈ, ਜਿਨ੍ਹਾਂ ਵਿੱਚ 24 ਬੱਚੇ ਵੀ ਸ਼ਾਮਲ ਹਨ। ਜਿਹਨਾਂ ਨੂੰ ਰਿਹਾਇਸ਼ ਲੱਭਣ ਅਤੇ ਸਕਾਟਲੈਂਡ ਵਿੱਚ ਆਪਣੀ ਨਵੀਂ ਜ਼ਿੰਦਗੀ ਬਤੀਤ ਕਰਨ ਵਿੱਚ ਸਹਾਇਤਾ ਕੀਤੀ ਗਈ ਹੈ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!