ਭਦੌੜ (ਰਾਜਿੰਦਰ ਵਰਮਾ) ਸੇਂਟ ਜੋਸਫ ਕਾਨਵੈਂਟ ਸਕੂਲ ਭਦੌੜ ਵਿਖੇ 75 ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ ਅਤੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਪੈਨਸ਼ਨਰਜ਼ ਐਸੋਸੀਏਸ਼ਨ ਭਦੌੜ ਦੇ ਪ੍ਰਧਾਨ ਮਾ: ਰਣਧੀਰ ਸਿੰਘ ਨੇ ਅਦਾ ਕੀਤੀ ਗਈ ਅਤੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਰਣਧੀਰ ਸਿੰਘ, ਸਕੱਤਰ ਬਲਵਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਦੁੱਗਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਦੇਸ਼ ਦੀ ਤਰੱਕੀ ਲਈ ਇਕ ਚੰਗੇ ਸਿੱਖਿਅਤ ਵਿਅਕਤੀਆਂ ਦਾ ਹੋਣ ਬਹੁਤ ਜਰੂਰੀ ਹੈ ਜਿਸ ਕਰਕੇ ਪੜਾਈ ਨੂੰ ਹਮੇਸ਼ਾਂ ਮਨ ਲਗਾਕੇ ਪੜੋ ਤਾਂ ਜੋ ਅੱਗੇ ਜਾਕੇ ਕਾਮਯਾਬੀ ਹਾਸਲ ਕਰ ਸਕੋ ਇਸ ਸਮੇਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਸਨਮਾਨ ਵੀ ਕੀਤਾ ਗਿਆ। ਪਿ੍ਰੰਸੀਪਲ ਡਾ: ਫਾਦਰ ਜੋਸ ਵਲਿਕਾਟ ਨੇ ਸਕੂਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਬਲਵਿੰਦਰ ਸਿੰਘ ਭਲੇਰੀਆ, ਮਾ: ਪ੍ਰੇਮ ਕੁਮਾਰ ਬਾਂਸਲ, ਬਾਲ ਿਸ਼ਨ, ਅਧਿਆਪਕ ਸਟੈਬਿਨ ਧਾਮਸ, ਮੈਡਮ ਕੁਲਵੀਰ ਕੌਰ, ਸੁਨੀਤਾ ਰਾਣੀ, ਸੰਦੀਪ ਕੌਰ, ਮਨੋਜ ਬਾਲਾ ਅਤੇ ਸੰਦੀਪ ਕੌਰ ਆਦਿ ਹਾਜ਼ਰ ਸਨ।
