ਭਵਾਨੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਪੰਜਾਬ ਨੰਬਰਦਾਰ ਯੂਨੀਅਨ ਸਬ ਡਵੀਜਨ ਭਵਾਨੀਗੜ੍ਹ ਦੀ ਮਾਸਿਕ ਇਕੱਤਰਤਾ ਬਲਾਕ ਪ੍ਰਧਾਨ ਬਲਦੇਵ ਸਿੰਘ ਆਲੋਅਰਖ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਵੱਖ-ਵੱਖ ਪਿੰਡਾਂ ਚੋਂ ਪਹੁੰਚੇ ਨੰਬਰਦਾਰਾਂ ਨੇ ਆਪਣੇ-ਆਪਣੇ ਵਿਚਾਰ ਰੱਖੇ।
ਮੀਟਿੰਗ ਵਿਚ ਪਹੁੰਚ ਨੰਬਰਦਾਰਾਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਬਲਦੇਵ ਸਿੰਘ ਆਲੋਅਰਖ ਅਤੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਤੇਜਾ ਸਿੰਘ ਕਾਕੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਤੋਂ ਹਰੇਕ ਵਰਗ ਦੁਖੀ ਹੈ। ਸਾਰੀਆਂ ਮੁਲਾਜਮ ਜਥੇਬੰਦੀਆਂ ਰੋਸ਼ ਮੁਜਾਹਰੇ ਅਤੇ ਹੜਤਾਲ ਕਰ ਰਹੇ ਹਨ। ਸਰਕਾਰ ਨੇ ਕਿਸੇ ਵੀ ਵਰਗ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ। ਨੰਬਰਦਾਰਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ। ਕੋਈ ਵੀ ਅਜਿਹਾ ਵਰਗ ਨਹੀਂ ਜੋ ਸਰਕਾਰ ਤੋਂ ਦੁਖੀ ਨਾ ਹੋਵੇ। ਨੰਬਰਦਾਰਾਂ ਨੂੰ ਹੁਣੇ ਹੀ ਕਾਂਗਰਸ ਨੂੰ ਹਰਾਉਣ ਵਾਸੇ ਕਮਰਕਸੇ ਕਰ ਲੈਣੇ ਚਾਹੀਦੇ ਹਨ। ਪੰਜਾਬ ਦੇ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿਚ ਕਾਂਗਰਸ ਭਜਾਓ ਅਤੇ ਸੂਬਾ ਬਚਾਓ ਦੇ ਨਾਹਰੇ ਲਗ ਰਹੇ ਹਨ। ਉਨ੍ਹਾਂ ਕਿਹਾ ਕਿ ਮਾਲ ਮਹਿਕਮੇ ਵਿਚ ਅੱਧ ਤੋਂ ਵੱਧ ਹਲਕੇ ਪਟਵਾਰੀਆਂ ਅਤੇ ਕੰਨਗੋਆਂ ਦੇ ਖਾਲੀ ਪਏ ਹਨ। ਪਟਵਾਰੀਆਂ ਨੇ ਵਾਧੂ ਪਿੰਡਾਂ ਦੇ ਚਾਰਜ ਜੋ ਆਰਜੀ ਤੌਰ ਤੇ ਕੰਮ ਕਰਦੇ ਸਨ ਛੱਡ ਦਿੱਤੇ ਹਨ। ਲੋਕਾਂ ਦੇ ਕੰਮ ਬੁਰੀ ਤਰ੍ਹਾਂ ਰੁਕੇ ਪਏ ਹਨ। ਸਾਡੀ ਜਥੇਬੰਦੀ ਪਟਵਾਰੀਆਂ ਦੀ ਹੜਤਾਲ ਦਾ ਸਮਰਥਨ ਕਰਦੀ ਹੈ। ਪੰਜਾਬ ਦੀ ਜਨਤਾ ਦਾ ਇਕੋ ਨਾਅਰਾ ਹੈ ਕਿ ਜੋ ਹਮ ਸੇ ਟਕਰਾਏਗਾ, ਖਾਲੀ ਪੀਪੀ ਪਾਏਗਾ। ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਝੂਠੇ ਲਾਰੇ ਵਾਰ ਵਾਰ ਨਹੀਂ ਚੱਲਦੇ। ਉਨ੍ਹਾਂ ਕਿਹਾ ਕਿ ਸਬ-ਡਵੀਜਨ ਭਵਾਨੀਗੜ੍ਹ ਦੇ ਤਹਿਸੀਲ ਦਫਤਰ ਵਿਚੋਂ ਪੂਰੇ 5 ਮਹੀਨੇ ਗੁਜਰ ਜਾਣ ਤੇ ਚੌਂਕੀਦਾਰਾਂ ਦੀ ਤਨਖਾਹ ਵੀ ਅੱਜ ਤੱਕ ਖਾਤਿਆਂ ਵਿਚ ਨਹੀਂ ਪਾਈ ਅਤੇ ਨਾ ਹੀ ਨੰਬਰਦਾਰਾਂ ਦਾ 3 ਮਹੀਨੇ ਦਾ ਮਾਣ ਭੱਤਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਗੁਰਦੇਵ ਸਿੰਘ ਬਾਸੀਅਰਖ, ਭੁਪਿੰਦਰ ਸਿੰਘ, ਰਮਿੰਦਰ ਸਿੰਘ ਨਦਾਮਪੁਰ, ਲਖਵਿੰਦਰ ਸਿੰਘ ਮੁਨਸ਼ੀਵਾਲਾ, ਸੁਰਿੰਦਰਜੀਤ ਸਿੰਘ ਕਾਕੜਾ, ਜਾਗਰ ਸਿੰਘ ਬਲਿਆਲ, ਜੀਤ ਸਿੰਘ ਕਾਕੜਾ, ਰਘਵੀਰ ਸਿੰਘ ਘਰਾਚੋਂ, ਸੁਰਜੀਤ ਸਿੰਘ ਝਨੇੜੀ, ਦਲਬਾਰਾ ਸਿੰਘ ਜੌਲੀਆਂ, ਗੁਰਮੀਤ ਸਿੰਘ ਭਰਾਜ, ਗੁਰਮੇਲ ਕੌਰ ਘਰਾਚੋਂ ਸਮੇਤ ਵੱਡੀ ਗਿਣਤੀ ਵਿਚ ਨੰਬਰਦਾਰ ਹਾਜਰ ਸਨ।
