ਵਰਿੰਦਰ ਖੁਰਮੀ
ਕੈਨੇਡਾ ਵਸਦਾ ਗਾਇਕ ਜੀਵਨ ਬਾਈ ਸਮੇਂ ਸਮੇਂ ‘ਤੇ ਆਪਣੀ ਸੰਗੀਤਕ ਹਾਜ਼ਰੀ ਨਾਲ ਸਰਗਰਮ ਰਹਿੰਦਾ ਹੈ। ਹੁਣ ਉਹ ਆਪਣੇ ਨਵੇਂ ਗੀਤ “ਯਾਰੀ ਤੇਰੇ ਨਾਲ” ਨੂੰ ਲੈ ਕੇ ਪੇਸ਼ ਹੋਇਆ ਹੈ। ਇਸ ਗੀਤ ਨੂੰ ਜੇ ਬੀ ਰਿਕਾਰਡਜ਼ ਵੱਲੋਂ ਗੁਰਪੰਥ ਸਿੰਘ ਸਿੱਧੂ ਦੀ ਨਿਰਦੇਸ਼ਨਾ ਹੇਠ ਤਿਆਰ ਕੀਤਾ ਗਿਆ ਹੈ। ਗੀਤ ਦੇ ਬੋਲ ਜਪ ਸੰਗਰ ਦੁਆਰਾ ਲਿਖੇ ਗਏ ਹਨ ਤੇ ਸੰਗੀਤ ਜਾਨਜ਼ ਮਿਊਜ਼ਿਕ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਨੂੰ ਕੰਪੋਜ਼ ਕੀਤਾ ਹੈ ਸ਼ਹਜ਼ਾਦਾ ਨੇ। ‘ਪੰਜ ਦਰਿਆ’ ਨਾਲ ਗੱਲਬਾਤ ਕਰਦਿਆਂ ਜੀਵਨ ਵਾਈ ਨੇ ਕਿਹਾ ਕਿ ਪੰਜਾਬੀਆਂ ਨੇ ਉਨ੍ਹਾਂ ਨੂੰ ਮਣਾਂ ਮੂੰਹੀਂ ਪਿਆਰ ਦਿੱਤਾ ਹੈ, ਮੈਨੂੰ ਉਮੀਦ ਹੀ ਨਹੀਂ ਬਲਕਿ ਯਕੀਨ ਵੀ ਹੈ ਕਿ “ਯਾਰੀ ਤੇਰੇ ਨਾਲ” ਗੀਤ ਨੂੰ ਵੀ ਸਰੋਤੇ ਪਾਲਕਾਂ ‘ਤੇ ਬਿਠਾਉਣਗੇ।
