ਇਟਲੀ (ਸਿੱਕੀ ਝੱਜੀ ਪਿੰਡ ਵਾਲਾ) ਅੰਤਰਰਾਸ਼ਟਰੀ ਪ੍ਰਸਿੱਧ ਪੰਜਾਬੀ ਗਾਇਕ ਲੇਂਹਿੰਬਰ ਹੂਸੈਨਪੁਰੀ ਜਿਹਨਾਂ ਦੇ ਗੀਤਾਂ ਨੂੰ ਹਰ ਵਰਗ ਦੇ ਸਰੋਤੇ ਸੁਣਦੇ ਹਨ। ਬਣ ਗਈ ਆ ਜੋੜੀ, ਫੁੱਲਾਂ ਵਾਲਾ ਸੂਟ, ਕਿਹੜੇ ਪਿੰਡ ਦੀ ਤੂੰ ਨੀ, ਮਣਕੇ ਅਤੇ ਸਾਡੀ ਗਲੀ ਭੁੱਲ ਕੇ ਵੀ ਆਇਆ ਕਰੋ ਜਿਹੇ ਸੁਰਪਰਹਿੱਟ ਗੀਤ ਗਾਉਣ ਵਾਲੇ ਲੇਂਹਿੰਬਰ ਹੂਸੈਨਪੁਰੀ ਨੇ ਕਿਸਾਨਾਂ ਦੇ ਸੰਘਰਸ਼ ਲਈ ਵੀ ਗੀਤ ਗਾਏ ਜਿਹਨਾਂ ਨੂੰ ਰੱਜਵਾਂ ਪਿਆਰ ਮਿਲਿਆ। ਇਹਨੀਂ ਦਿਨੀਂ ਇਸੇ ਬੁਲੰਦ ਅਵਾਜ ਚ ਨਵਾਂ ਗੀਤ ਜਿੰਦਗੀ ਦੇ ਕੌੜੇ ਸੱਚ ਤੇ ਅਧਾਰਿਤ ਸੱਚ / ਝੂਠ ਰਿਲੀਜ਼ ਹੋਇਆ ਹੈ ਜਿਸਨੂੰ ਬਹੁਤ ਹੀ ਸੁਲਝੀ ਹੋਈ ਕਲਮ ਗੀਤਕਾਰ ਗੱਗੂ ਧੂੜਕੋਟ ਨੇ ਲਿਖਿਆ ਹੈ। ਸੰਗੀਤਕਾਰ ਮਿਸਟਰ ਬੀਟ ਦੇ ਸੰਗੀਤ ਵਿੱਚ ਸ਼ਿੰਗਾਰੇ ਇਸ ਗੀਤ ਨੂੰ ਐਲ ਐਚ ਪ੍ਰੋਡਕਸ਼ਨ ਵਲੋਂ ਰਿਲੀਜ਼ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਸ਼ੋਸ਼ਲ ਮੀਡੀਆ ਤੇ ਅੱਜਕੱਲ੍ਹ ਇਹ ਗੀਤ ਹਰ ਪਾਸੇ ਚਰਚਾ ਵਿੱਚ ਹੈ।
