ਸਿੱਕੀ ਝੱਜੀ ਪਿੰਡ ਵਾਲਾ (ਇਟਲੀ)
ਪੰਜਾਬੀ ਸੱਭਿਆਚਾਰ ਨੂੰ ਆਪਣੀ ਗਾਇਕੀ ਨਾਲ ਚਾਰ ਚੰਨ ਲਾਉਣ ਵਾਲੇ ਸੁਰੀਲੇ ਗਾਇਕ ਇੰਦਰਜੀਤ ਨਿੱਕੂ ਜੋ ਕਿ ਸੋਹਣੀ ਪੇਚਾਂ ਵਾਲੀ ਪੱਗ ਕਰਕੇ ਵੀ ਜਾਣੇ ਜਾਂਦੇ ਹਨ। ਸੱਭਿਆਚਾਰਕ ਗੀਤ ਮੁਮਤਾਜ, ਪੰਜੇਬਾਂ, ਸ਼ੁਦਾਈ, ਹਾਏ ਸਾਡੀ ਜਾਨ , ਮੇਰੀ ਮਹਿਬੂਬਾ, ਪੇਚਾ ਅੱਖੀਆਂ ਦਾ ਜਿਹੇ ਅਨੇਕਾਂ ਸਾਫ ਸੁਥਰੇ ਸੁਰਹਿੱਟ ਗਾਉਣ ਵਾਲੇ ਇੰਦਰਜੀਤ ਨਿੱਕੂ ਦੇ ਦਿਲ ਵਿੱਚ ਪੰਜਾਬ ਅਤੇ ਪੰਜਾਬੀਅਤ ਦਾ ਵਾਸਾ ਹੈ। ਲੰਮੇ ਸਮੇਂ ਤੋਂ ਖੇਤੀ ਬਿੱਲਾਂ ਨੂੰ ਰੱਦ ਕਰਾਉਣ ਲਈ ਦਿੱਲੀ ਵਿਖੇ ਚੱਲ ਰਹੇ ਧਰਨੇ ਤੇ ਬੈਠੇ ਕਿਸਾਨਾਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਨਿੱਕੂ ਨੇ ਸਮੇੰ ਦੇ ਨਾਲ ਕਿਸਾਨਾਂ ਨੂੰ ਸਮਰਪਿਤ ਗੀਤ ਗਾ ਕੇ ਕਿਸਾਨ ਭਰਾਵਾਂ ਦਾ ਸਾਥ ਨਿਭਾਇਆ। ਅੰਨਦਾਤਾ ਗੀਤ ਨੂੰ ਮਿਲੇ ਪਿਆਰ ਤੋਂ
ਬਾਅਦ ਇੰਦਰਜੀਤ ਨਿੱਕੂ ਨਵੇਂ ਗੀਤ ਦਿੱਲੀ v/s ਸਰਦਾਰ ਗੀਤ ਲੈ ਕੇ ਹਾਜਿਰ ਹੋਏ ਹਨ। ਗੀਤਕਾਰ ਮੀਤ ਦਰਾਬੋਜੀ ਦੇ ਲਿਖੇ ਇਸ ਗੀਤ ਨੂੰ ਸੰਗੀਤਕਾਰ ਗੋਲਡ ਨੇ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਫੋਕ ਇੰਟਰਟੇਨਮੈਂਟ ਵਲੋਂ ਅੰਤਰਾਸ਼ਟਰੀ ਪੱਧਰ ਤੇ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਸ਼ੋਸ਼ਲ ਮੀਡੀਏ ਤੇ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਇਟਲੀ, ਕਨੇਡਾ, ਅਮਰੀਕਾ, ਅਤੇ ਅਸਟਰੇਲੀਆ ਦੀਆਂ ਸੰਗਤਾਂ ਵਲੋਂ ਮਿਲੇ ਸਹਿਯੋਗ ਵਜੋਂ ਕਿਸਾਨ ਭਰਾਵਾਂ ਦੇ ਨਾਲ ਖੜੇ ਹੋਣ ਦੇ ਦਿ੍ਸ਼ ਇਸ ਗੀਤ ਦੀ ਵੀਡੀਓ ਵਿੱਚ ਵਿਸ਼ੇਸ਼ ਤੌਰ ਤੇ ਵਿਖਾਏ ਗਏ ਹਨ।