ਪੰਜਾਬੀ ਗੀਤਕਾਰੀ ਵਿੱਚ ਭੱਟੀ ਭੜੀਵਾਲਾ ਇੱਕ ਸਥਾਪਿਤ ਨਾਂ ਹੈ। ਹਵਾਵਾਂ ਦੇ ਰੁਖ ਦੇ ਉਲਟ ਉੱਡਣ ਵਾਲੇ ਬਾਜ਼ ਵਾਂਗ ਭੱਟੀ ਭੜੀਵਾਲਾ ਨੇ ਹਰ ਰਚਨਾ ਨਿਰਾਲੀ ਤੇ ਵਿਲੱਖਣ ਲਿਖਣ ਦਾ ਸਮੇਂ ਸਮੇਂ ‘ਤੇ ਤਜ਼ਰਬਾ ਕੀਤਾ ਹੈ। ਬਿਨਾਂ ਸ਼ੱਕ ਉਸਦੀ ਪਾਕ ਨੀਅਤ ਨੂੰ ਪਿਆਰ ਵੀ ਮਿਲਦਾ ਆ ਰਿਹਾ ਹੈ। “ਪੰਜ ਦਰਿਆ” ਦੇ ਪਾਠਕਾਂ ਦੀ ਨਜ਼ਰ ਉਹਨਾਂ ਦਾ ਪ੍ਰਦੇਸੀਆਂ ਦੇ ਹੱਕ ‘ਚ ਹਾਅ ਦੇ ਨਾਅਰੇ ਵਰਗਾ ਗੀਤ ਕਰਨ ਦੀ ਖੁਸ਼ੀ ਲੈ ਰਹੇ ਹਾਂ।
-ਪੰਜ ਦਰਿਆ ਟੀਮ
✍ਭੱਟੀ ਭੜੀਵਾਲਾ
ਜਦ ਭੀੜ ਪਵੇ ਮਿੱਤਰੋ,
ਆੳਂਦੇ ਸਾਡੇ ਕੰਮ ਵਿਦੇਸੀ।
ਜੰਗ ਇਹ ਵੀ ਜਿੱਤ ਜਾਂਗੇ,
ਜੇ ਸਾਡੇ ਨਾਲ ਖੜ੍ਹੇ ਪ੍ਰਦੇਸੀ।
ਜੰਗ ਇਹ ਵੀ ਜਿੱਤ ਜਾਂਗੇ
ਬਈ ਸਾਡੇ ਨਾਲ ਖੜੇ ਪ੍ਰਦੇਸੀ !!
ਇਹ ਪਾਰ ਸਮੁੰਦਰਾਂ ਤੋਂ,
ਪਲ ਪਲ ਸਾਡੀ ਸੁੱਖ ਮਨਾੳਂਦੇ,
ਜਦ ਲੋੜ ਪਵੇ ਪਿੰਡ ਨੂੰ,
ਵਿਦੇਸ਼ੋ ਭੱਜੇ ਈ ਭੱਜੇ ਆਉਂਦੇ,
ਇੱਕ ਬੋਲ ‘ਤੇ ਖੜ੍ਹ ਜਾਂਦੇ,
ਆ ਕੇ..ਕੀ ਸੰਧੂ..ਕੀ ਢੇਸੀ,
ਜੰਗ ਇਹ ਵੀ ਜਿੱਤ ਜਾਂਗੇ,
ਜੇ ਸਾਡੇ ਨਾਲ ਰਹੇ ਪ੍ਰਦੇਸੀ।
ਜੰਗ ਇਹ ਵੀ ਜਿੱਤ ਜਾਂਗੇ
ਬਈ ਸਾਡੇ ਨਾਲ ਖੜੇ ਪ੍ਰਦੇਸੀ !!
ਬੰਨ੍ਹ ਇੱਕੋ ਰੱਸੇ ਬਈ,
ਇਹਨਾਂ ਨੂੰ ਨਿੰਦੋ ਨਾ ਮੇਰੇ ਯਾਰੋ,
ਨਾ ਲੈ ਮਹਾਂਮਾਰੀ ਦਾ,
ਐਂਵੇਂ ਨਾ ਤਾਹਨੇ ਮੇਹਣੇ ਮਾਰੋ,
“ਭੱਟੀ ਭੜੀਵਾਲੇ” ਵਾਂਗੂੰ,
ਮੰਗਦੇ ਸੁੱਖ ਮਣੀ ਤੇ ਮੇਸ਼ੀ,
ਜੰਗ ਇਹ ਵੀ ਜਿੱਤ ਜਾਂਗੇ,
ਜੇ ਸਾਡੇ ਨਾਲ ਰਹੇ ਪ੍ਰਦੇਸੀ,
ਜੰਗ ਇਹ ਵੀ ਜਿੱਤ ਜਾਂਗੇ
ਬਈ ਸਾਡੇ ਨਾਲ ਖੜੇ ਪ੍ਰਦੇਸੀ !!
