
ਬੀ.ਈ.ਈ.ਓ ਸ੍ਰੀਮਤੀ ਵੀਰਜੀਤ ਕੌਰ ਨੇ ਸਕੂਲ ਸਟਾਫ ਨੂੰ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਲਈ ਕੀਤਾ ਪ੍ਰੇਰਿਤ
ਚੋਹਲਾ ਸਾਹਿਬ/ਤਰਨ ਤਾਰਨ, 27 ਮਈ ( ਰਾਕੇਸ਼ ਨਈਅਰ)ਜ਼ਿਲ੍ਹਾ ਤਰਨਤਾਰਨ ਦਾ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤੱਖਤ ਮੱਲ ਜਿੱਥੇ ਆਪਣੀ ਬਿਲਡਿੰਗ ਪੱਖੋਂ ਪੂਰੇ ਜਿਲ੍ਹੇ ਵਿੱਚ ਵੱਖਰੀ ਪਛਾਣ ਬਣਾ ਚੁੱਕਾ ਹੈ ਉੱਥੇ ਨਾਲ ਹੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਵੀ ਮੋਹਰਲੀ ਕਤਾਰ ਵਿੱਚ ਰਹਿੰਦਾ ਹੈ।ਇਸ ਸਬੰਧੀ ਕਲੱਸਟਰ ਪੰਡੋਰੀ ਸਿੱਧਵਾਂ ਦੇ ਮੀਡੀਆ ਇੰਚਾਰਜ ਸ਼੍ਰੀ ਜਗਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤੱਖਤ ਮੱਲ ਦਾ ਸਮੁੱਚਾ ਸਟਾਫ ਆਪਣੇ ਮੁੱਖ ਅਧਿਆਪਕ ਸਟੇਟ ਐਵਾਰਡੀ ਸ.ਸੁਖਵਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਹੈ।ਇਸ ਲੜੀ ਤਹਿਤ ਵਿਭਾਗ ਵੱਲੋਂ ਚਲਾਈ ਜਾ ਰਹੀ ਮਾਪੇ-ਅਧਿਆਪਕ ਰਾਬਤਾ ਮੁਹਿੰਮ ਨੂੰ ਕਾਮਯਾਬ ਕਰਨ ਲਈ ਪੂਰਾ ਸਟਾਫ ਦਿਨ-ਰਾਤ ਮਿਹਨਤ ਕਰ ਰਿਹਾ ਹੈ।

ਮੁੱਖ ਅਧਿਆਪਕ ਸ.ਸੁਖਵਿੰਦਰ ਧਾਮੀ ਜਿਥੇ ਆਪ ਮਾਪਿਆਂ ਨਾਲ ਲਗਾਤਾਰ ਜੂਮ ਮੀਟਿੰਗਾਂ ਕਰਕੇ ਬੱਚਿਆਂ ਦੀ ਪੜ੍ਹਾਈ ਸਬੰਧੀ ਸਿੱਖਿਆ ਵਿਭਾਗ ਪੰਜਾਬ ਦੁਆਰਾ ਭੇਜੇ ਗਏ ਏਜੇਂਡੇ ਅਨੁਸਾਰ ਵਿਚਾਰ ਸਾਂਝੇ ਕਰ ਰਹੇ ਹਨ ਉਥੇ ਨਾਲ ਹੀ ਆਪਣੇ ਸਾਥੀ ਅਧਿਆਪਕ ਜਗਜੀਤ ਸਿੰਘ,ਗੁਰਵੇਲ ਸਿੰਘ,ਗੁਰਿੰਦਰਪਾਲ ਸਿੰਘ ਦਾ ਵੀ ਹੌਸਲਾ ਵਧਾ ਰਹੇ ਹਨ।ਇਸ ਮੌਕੇ ‘ਤੇ ਸੈਂਟਰ ਹੈੱਡ-ਟੀਚਰ ਸ੍ਰੀਮਤੀ ਸ਼ਰਮੀਲੀ ਨੇ ਸਮੂਹ ਸਟਾਫ ਦੀ ਪ੍ਰਸ਼ੰਸ਼ਾ ਕਰਦਿਆਂ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤੱਖਤ ਮੱਲ ਦਾ ਸਮੁੱਚਾ ਸਟਾਫ ਵਿਭਾਗ ਦੇ ਹਰੇਕ ਕੰਮ ਵਿੱਚ ਉਨ੍ਹਾਂ ਦਾ ਪੂਰਾ ਸਾਥ ਦਿੰਦਾ ਹੈ।ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸ੍ਰੀਮਤੀ ਵੀਰਜੀਤ ਕੌਰ ਨੇ ਸ.ਸੁਖਵਿੰਦਰ ਸਿੰਘ ਧਾਮੀ ਅਤੇ ਸਮੂਹ ਸਟਾਫ ਨੂੰ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।