4 C
United Kingdom
Friday, March 6, 2026

More

    SMO ਚੱਕੋਵਾਲ ਨੇ ਕੋਰੋਨਾ ਖਿਲਾਫ਼ ਜੰਗ ਲੜ ਰਹੇ ਸਟਾਫ਼ ਲਈ ਸੈਨੀਟਾਈਜ਼ਰ ਕੀਤੇ ਦਾਨ

    ਹੁਸ਼ਿਆਰਪੁਰ 26 ਅਪ੍ਰੈਲ, (ਚੁੰਬਰ )–  ਫਰੰਟ ਲਾਈਨ ਵਰਕਰਾਂ ਦੀ ਸਿਹਤ ਪ੍ਰਤੀ ਸੰਜੀਦਗੀ ਰੱਖਦੇ ਹੋਏ ਪੀ.ਐਚ.ਸੀ. ਨਸਰਾਲਾ ਦੇ ਸਮੂਹ ਸਟਾਫ਼ ਵੱਲੋਂ ਅੱਜ ਬਲਾਕ ਚੱਕੋਵਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਦੇਵ ਸਿੰਘ ਜੀ ਨੂੰ ਕੋਰੋਨਾ ਖਿਲਾਫ਼ ਜੰਗ ਲੜ ਰਹੇ ਸਟਾਫ਼ ਲਈ ਸੈਨੀਟਾਈਜ਼ਰ ਦਾਨ ਕੀਤੇ ਗਏ। ਇਸ ਮੌਕੇ ਪੀ.ਐਚ.ਸੀ. ਨਸਰਾਲਾ ਦੇ ਸਟਾਫ਼ ਮੈਂਬਰਾਂ ਵਿੱਚ ਡਾ. ਹਰਜਿੰਦਰ ਸਿੰਘ ਮੈਡੀਕਲ ਅਫ਼ਸਰ, ਸ਼੍ਰੀ ਕਸ਼ਮੀਰ ਲਾਲ ਹੈਲਥ ਸੁਪਰਵਾਈਜ਼ਰ, ਸ਼੍ਰੀਮਤੀ ਸਰਬਜੀਤ ਕੌਰ ਹੈਲਥ ਸੁਪਰਵਾਈਜ਼ਰ, ਸ਼੍ਰੀ ਹਰਪ੍ਰੀਤ ਸਿੰਘ ਮੇਲ ਵਰਕਰ ਤੋਂ ਇਲਾਵਾ ਹੈਲਥ ਸੁਪਰਵਾਈਜ਼ਰ ਸ਼੍ਰੀ ਗੁਰਦੇਵ ਸਿੰਘ ਵੀ ਮੌਜੂਦ ਹੋਏ l  ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਬਲਦੇਵ ਸਿੰਘ ਜੀ ਨੇ ਦੱਸਿਆ ਕਿ ਬਲਾਕ ਚੱਕੋਵਾਲ ਅਧੀਨ ਕੋਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਨਾਲ ਸਟਾਫ਼ ’ਤੇ ਕੋਰੋਨਾ ਮਰੀਜਾਂ ਦੀ ਸੈਂਪਲਿੰਗ , ਘਰ ਘਰ ਟੇ੍ਰਸਿੰਗ ਅਤੇ ਕੋਵਿਡ-19 ਦੀ ਵੈਕਸੀਨੇਸ਼ਨ ਆਦਿ ਦਾ ਭਾਰ ਵੀ ਲਗਾਤਾਰ ਵੱਧ ਰਿਹਾ ਹੈ। ਇਹਨਾਂ ਕੰਮਾਂ ਲਈ ਉਹਨਾਂ ਦੀ ਸੇਫਟੀ ਵੀ ਬਹੁਤ ਮਹੱਤਵਪੂਰਣ ਹੈ। ਕੋਵਿਡ ਮਰੀਜਾਂ ਦੀ ਟੇ੍ਰਸਿੰਗ, ਸੈਂਪਲਿੰਗ ਕਰਦੇ ਹੋਏ ਬਲਾਕ ਦੇ ਕਈ ਸਟਾਫ਼ ਮੈਂਬਰ ਵੀ ਕੋਰੋਨਾਂ ਪੋਜ਼ਿਟਿਵ ਆ ਚੁੱਕੇ ਹਨ।ਫਰੰਟ ਲਾਈਨ ਵਰਕਰਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਡਾ. ਹਰਜਿੰਦਰ ਸਿੰਘ ਦੀ ਅਗਵਾਈ ਅਧੀਨ ਪੀ.ਐਚ.ਸੀ. ਨਸਰਾਲਾ ਦੇ ਸਟਾਫ਼ ਮੈਂਬਰਾਂ ਵੱਲੋਂ ਸਵੈ-ਇੱਛਾ ਨਾਲ ਸੈਨੀਟਾਈਜ਼ਰ ਦਾਨ ਕੀਤੇ ਗਏ ਹਨ। ਡਾ. ਬਲਦੇਵ ਸਿੰਘ ਜੀ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਦਾ ਛੇਤੀ ਪਤਾ ਲਗਾਉਣ ਲਈ ਟੈਸਟਿੰਗ ਬਹੁਤ ਜਰੂਰੀ ਹੈ। ਦੂਜੇ ਪਾਸੇ ਟੀਕਾਕਰਨ ਪ੍ਰਤੀਰੋਧਕ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਮਹੱਤਵਪੂਰਨ ਹੈ, ਇਹ ਦੋਵੇਂ ਚੀਜ਼ਾਂ ਸਮੇਂ ਦੀ ਲੋੜ ਹੈ ਅਤੇ ਸਿਹਤ ਵਿਭਾਗ ਦੇ ਫੰਰਟ ਲਾਈਨ ਵਰਕਰ  ਇਸ ’ਤੇ ਦਿਨ ਰਾਤ ਕੰਮ ਕਰ ਰਹੇ ਹਨ।  ਉਹਨਾਂ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕੋਵਿਡ-19 ਵਰਗੀ ਬਿਮਾਰੀ ਤੇ ਫਤਿਹ ਪਾਉਣ ਲਈ ਅੱਜ ਸਭ ਦਾ ਸਾਥ ਬਹੁਤ ਜਰੂਰੀ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਅੱਗੇ ਆ ਕੇ ਸਿਹਤ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!