3.1 C
United Kingdom
Sunday, March 8, 2026

More

    ਬ੍ਰਿਸਬੇਨ ਡਾਇਮੰਡ ਸਿੰਘਸ ਵਾਲੀਬਾਲ ਕੱਪ 29 ਅਤੇ 30 ਮਈ ਨੂੰ

    ਵੱਖ ਵੱਖ ਸ਼ਹਿਰਾਂ ਤੋਂ ਟੀਮਾਂ ਲੈਣਗੀਆਂ ਹਿੱਸਾ
    (ਹਰਜੀਤ ਲਸਾੜਾ, ਬ੍ਰਿਸਬੇਨ 27 ਮਈ)
    ਸੂਬਾ ਕੁਈਨਜ਼ਲੈਂਡ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਵਿਖੇ ਡਾਇਮੰਡ ਪੰਜਾਬੀ ਪਰੋਡਕਸ਼ਨ ਅਤੇ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ ਵਾਲੀਬਾਲ ਖੇਡ ਦੇ ਮੁਕਾਬਲੇ ਈਗਲ ਸਪੋਰਟਸ ਕੰਪਲੈਕਸ, ਮੈਂਨਸਫੀਲਡ ਦੀਆਂ ਗਰਾਊਡਾਂ ‘ਚ ਮਿਤੀ 29 ਅਤੇ 30 ਮਈ ਨੂੰ ਕਰਵਾਏ ਜਾ ਰਹੇ ਹਨ। ਜਿਸ ਵਿੱਚ ਆਸਟਰੇਲੀਆ ਤੋਂ ਵੱਖ ਵੱਖ ਸ਼ਹਿਰਾਂ ਸਿਡਨੀ, ਮੈਲਬਾਰਨ, ਐਡੀਲੇਡ, ਪਰਥ ਅਤੇ ਮੇਜਬਾਨ ਬ੍ਰਿਸਬੇਨ ਦੀਆਂ ਟੀਮਾਂ ਸ਼ਿਰਕਤ ਕਰਨਗੀਆਂ। ਇਹ ਜਾਣਕਾਰੀ ਸਾਂਝੇ ਰੂਪ ‘ਚ ਖੇਡ ਕੱਪ ਦੇ ਪ੍ਰਬੰਧਕ ਮਲਕੀਤ ਧਾਲੀਵਾਲ, ਕਮਲ ਬੈਂਸ, ਸੰਨੀ ਸਿੰਘ, ਸਿਮਰਨ ਬਰਾੜ ਅਤੇ ਹਰਪ੍ਰੀਤ ਧਾਨੀ ਨੇ ਪੰਜਾਬੀ ਪ੍ਰੈੱਸ ਕਲੱਬ ਨਾਲ ਸਾਂਝੀ ਕੀਤੀ। ਉਹਨਾਂ ਹੋਰ ਕਿਹਾ ਕਿ ਪਹਿਲੇ ਦਿਨ ਸਾਰੇ ਲੀਗ ਮੁਕਾਬਲੇ ਖੇਡੇ ਜਾਣਗੇ ਅਤੇ ਦੂਸਰੇ ਦਿਨ ਸੈਮੀਫਾਈਨਲ ਅਤੇ ਫਾਈਨਲ ਦੇ ਮੁਕਾਬਲੇ ਹੋਣਗੇ। ਇਸ ਡਾਇਮੰਡ ਸਿੰਘਸ ਵਾਲੀਬਾਲ ਕੱਪ 2021 ਦੀ ਜੇਤੂ ਟੀਮ ਨੂੰ 2100 ਅਤੇ ਉਪ ਵਿਜੇਤਾ ਨੂੰ 1100 ਡਾਲਰ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਸ ਵਾਲੀਬਾਲ ਖੇਡ ਸਮਾਰੋਹ ਪ੍ਰਤੀ ਖੇਡ ਪ੍ਰੇਮੀਆਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!