ਲੁਧਿਆਣਾ (ਪੰਜ ਦਰਿਆ ਬਿਊਰੋ)

ਕੋਰੋਨਾ ਤੋਂ ਪੀੜਤ ਲੁਧਿਆਣਾ ਨੌਰਥ ਦੇ ਏ.ਸੀ.ਪੀ. ਅਨਿਲ ਕੋਹਲੀ ਨੇ ਸ਼ਨੀਵਾਰ ਨੂੰ ਦਮ ਤੋੜ ਦਿੱਤਾ ਹੈ। ਉਹ ਬੀਤੇ ਕਈ ਦਿਨਾਂ ਤੋਂ ਕੋਰੋਨਾ ਕਾਰਨ ਵੈਂਟੀਲੇਟਰ ‘ਤੇ ਸਨ। ਉਹ ਲੁਧਿਆਣਾ ਦੇ ਐਸ.ਪੀ.ਐਸ ਹਸਪਤਾਲ ‘ਚ ਦਾਖਲ ਸਨ। ਉਹਨਾਂ ਦੀ ਮੌਤ ਕਾਰਨ ਉਹਨਾਂ ਦੇ ਸੰਪਰਕ ‘ਚ ਰਹੇ ਅਧਿਕਾਰੀਆਂ ਤੇ ਸਾਥੀ ਕਰਮੀਆਂ ਵਿੱਚ ਵੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।