9.8 C
United Kingdom
Monday, June 8, 2026

More

    ਸ਼੍ਰੋਮਣੀ ਅਕਾਲੀ ਦਲ ਨੂੰ ਚੜਦੀ ਕਲਾ ਵੱਲ ਲੈ ਕੇ ਜਾਵਾਂਗਾ-ਦਲੇਲਗੜ

    ਮਾਲੇਰਕੋਟਲਾ, ਅਪ੍ਰੈਲ (ਪੀ ਥਿੰਦ)-ਵਿਧਾਨ ਸਭਾ ਹਲਕਾ ਅਮਰਗੜ ਵਿਚ ਸ਼੍ਰੋਮਣੀ ਅਕਾਲੀ ਦਲ ਦੀਆਂ ਮੂਹਰਲੀਆਂ ਸਫਾਂ ਵਿਚ ਕੰਮ ਕਰਨ ਵਾਲੇ ਮਿਲਾਪੜੇ ਸੁਭਾਅ ਦੇ ਮਾਲਕ, ਅਣਥੱਕ, ਮਿਹਨਤੀ ਅਤੇ ਟਕਸਾਲੀ ਆਗੂ ਸ. ਪ੍ਰਦੁਮਣ ਸਿੰਘ ਦਲੇਲਗੜ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਦੇ ਮੱਦੇਨਜਰ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਸ. ਇਕਬਾਲ ਸਿੰਘ ਝੂੰਦਾਂ ਨੇ ਪਾਰਟੀ ਦਾ ਜਿਲਾ ਜਰਨਲ ਸਕੱਤਰ ਥਾਪਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸ. ਪ੍ਰਦੁਮਣ ਸਿੰਘ ਦਲੇਲਗੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਸ. ਇਕਬਾਲ ਸਿੰਘ ਝੂੰਦਾਂ ਅਤੇ ਪਾਰਟੀ ਪਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦੇ ਹਨ। ਉੱਥੇ ਹੀ ਪਾਰਟੀ ਵਲੋਂ ਦਿੱਤੀ ਜਿੰਮੇਵਾਰੀ ਲਈ ਦਿਨ-ਰਾਤ ਸਿਰਤੋੜ ਮਿਹਨਤ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਚੜਦੀ ਕਲਾ ਵੱਲ ਲੈ ਕੇ ਜਾਵਾਂਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!