ਪੰਜ ਦਰਿਆ ਬਿਊਰੋ
ਪੰਜਾਬੀ ਸੰਗੀਤ ਜਗਤ ਦੀ ਝੋਲੀ ਸ਼ਾਹਕਾਰ ਗੀਤ ਪਾਉਣ ਵਾਲ਼ੇ ਗੀਤਕਾਰ ਜਸਬੀਰ ਗੁਣਾਚੌਰੀਆ ਨੇ ਪੰਜਾਬ ਦੇ ਚੋਟੀ ਦੇ ਗਾਇਕਾਂ ਦੀ ਜ਼ੁਬਾਨ ਦਾ ਸ਼ਿੰਗਾਰ ਬਣੇ। ਸ਼ਬਦਾਂ ਦੀ ਪਾਕੀਜ਼ਗੀ, ਕਲਮ ਦਾ ਪ੍ਰਪੱਕ ਵਹਿਣ, ਲਿਖਣ ਪ੍ਰਤੀ ਜ਼ਿੰਮੇਵਾਰੀ ਦੇ ਸਦਕਾ ਗੁਣਾਚੌਰੀਆ ਸਾਹਿਤਕ ਖੇਤਰ ਵਿੱਚ ਵੀ ਸਤਿਕਾਰਤ ਨਾਂਅ ਹੈ। ਅਤੀਤ ਵੱਲ ਝਾਤ ਮਾਰੀਏ ਤਾਂ ਜਸਬੀਰ ਗੁਣਾਚੌਰੀਆ ਦਾ ਕੋਈ ਗੀਤ ਅਜਿਹਾ ਨਹੀਂ ਜੋ ਲੋਕ ਚੇਤਿਆਂ ‘ਚ ਨਾ ਵਸਿਆ ਹੋਵੇ। ਗੀਤਕਾਰੀ ਦੇ ਨਾਲ ਨਾਲ ਉਹਨਾਂ ਗਾਇਕ ਵਜੋਂ ਵੀ ਕਾਫੀ ਗੀਤ ਸੰਗੀਤ ਜਗਤ ਦੀ ਝੋਲੀ ਪਾਏ ਹਨ। ਲੰਮੀ ਖਾਮੋਸ਼ੀ ਤੋਂ ਬਾਅਦ ਉਹ ਆਪਣੇ ਲਿਖੇ ਤੇ ਗਾਏ ਗੀਤ “ਸਬਰ” ਨਾਲ ਮੁੜ ਹਾਜ਼ਰ ਹੋਏ ਹਨ। ਸਤਰੰਗ ਐਂਟਰਟੇਨਮੈਂਟ ਤੇ ਕਸ਼ਮੀਰ ਸਿੰਘ ਸੋਹਲ ਦੀ ਪੇਸ਼ਕਸ਼ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਸੰਗੀਤਕਾਰ ਐੱਚ ਗੁੱਡੂ ਨੇ। ਗੀਤ ਨੂੰ ਫਿਲਮੀ ਰੂਪ ਦੇਣ ਲਈ ਫਿਲਮਾਂਕਣ ਦਾ ਫ਼ਰਜ਼ ਬੌਬੀ ਬਾਜਵਾ ਨੇ ਅਦਾ ਕੀਤੇ ਹਨ। ਮਧੁਰ ਸੰਗੀਤ ਤੇ ਸਲੀਕੇ ਭਰੇ ਅਲਫ਼ਾਜ਼ “ਸਬਰ” ਗੀਤ ਦਾ ਹਾਸਲ ਕਹੇ ਜਾ ਸਕਦੇ ਹਨ।