
ਮਾਲੇਰਕੋਟਲਾ, 13 ਫਰਵਰੀ (ਜਮੀਲ ਜੌੜਾ): “ਜੋ ਲੋਕ ਦ੍ਰਿੜ ਇਰਾਦੇ ਅਤੇ ਸੱਚੇ ਮਨ ਨਾਲ ਮਿਹਨਤ ਕਰਦੇ ਹਨ ਕਾਮਯਾਬੀ ਉਨ੍ਹਾਂ ਦੇ ਕਦਮ ਚੁੰਮਦੀ ਹੈ” । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਈ.ਡੀ.ਬੀ.ਆਈ. ਬੈਂਕ ਮਾਲੇਰਕੋਟਲਾ ਦੇ ਬ੍ਰਾਂਚ ਹੈਡ ਮਨੀਸ਼ ਜੁਨੇਜਾ ਨੇ ਆਪਣੀ ਬਾਂ੍ਰਚ ਦੇ ਹੋਣਹਾਰ ਸੇਲਜ਼ ਅਫਸਰ ਮੁਹੰਮਦ ਸ਼ਕੀਲ ਨੂੰ ਗੋਲਡ ਲੋਨ ਚੈਂਪੀਅਨ ਆਫ ਦੀ ਈਅਰ ਦੇ ਖਿਤਾਬ ਨਾਲ ਸਨਮਾਨਿਤ ਕਰਨ ਮੌਕੇ ਕੀਤਾ । ਇਸ ਮੌਕੇ ਉਨਾਂ ਦੇ ਨਾਲ ਗਗਨਇੰਦਰ ਸਿੰਘ ਸਿੱਧੂ, ਨਿਖਿਲ ਸ਼ਰਮਾ, ਅਕਾਸ਼ ਸ਼ਰਮਾ ਵੀ ਮੌਜੂਦ ਸਨ । ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੁਹੰਮਦ ਸ਼ਕੀਲ ਨੇ ਦੱਸਿਆ ਕਿ ਬੀਤੇ ਸਾਲ ‘ਚ ਬੈਂਕ ਅਤੇ ਕਸਟਮਰ ਨਾਲ ਬਿਹਤਰ ਤਾਲਮੇਲ ਅਤੇ ਸ਼ਾਨਦਾਰ ਸੇਵਾਵਾਂ ਲਈ ਉਸਨੂੰ ‘ਇੰਪਲਾਈ ਆਫ ਦਾ ਈਅਰ’ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਹੈ ਜਿਸ ਨਾਲ ਉਨਾਂ ਦਾ ਮਨੋਬਲ ਹੋਰ ਵਧਿਆ ਹੈ । ਮੁਹੰਮਦ ਸ਼ਕੀਲ ਦੀ ਇਸ ਸ਼ਾਨਦਾਰ ਕਾਮਯਾਬੀ ਲਈ ਸ੍ਰੀ ਬ੍ਰਾਂਚ ਹੈਡ ਮਨੀਸ਼ ਜੁਨੇਜਾ, ਸਮੂਹ ਸਟਾਫ, ਮੁਹੰਮਦ ਨਿਸਾਰ ਟੈਰੀਟੋਰੀ ਮੈਨੇਜਰ ਗੋ ਡਿਜ਼ੀਟ ਇੰਸ਼ੋਰੈਂਸ ਕੰਪਨੀ, ਮੁਹੰਮਦ ਸ਼ਰੀਫ ਸਾਬਕਾ ਏਅਰ ਫੋਰਸ ਅਧਿਕਾਰੀ, ਲੈਕਚਰਾਰ ਮੁਹੰਮਦ ਰਫੀਕ, ਮੁਹੰਮਦ ਅਸ਼ਰਫ, ਸ਼ਹਿਜ਼ਾਨ ਸ਼ਕੀਲ, ਮੁਹੰਮਦ ਇਮਰਾਨ, ਐਡਵੋਕੇਟ ਮੁਹੰਮਦ ਜਮੀਲ, ਮੁਹੰਮਦ ਅਸਗਰ ਲਾਲਾ ਆਦਿ ਨੇ ਮੁਬਾਰਕਬਾਦ ਦਿਤੀ ।