ਫਗਵਾੜਾ 21 ਜਨਵਰੀ (ਪੰਜ ਦਰਿਆ ਬਿਊਰੋ) ਅੱਜ ਬਲਾਕ ਫਗਵਾੜਾ ਦੀਆਂ ਵੱਖ-ਵੱਖ ਅਧਿਆਪਕ ਜਥੇਬੰਦੀਆਂ ਕਿਸਾਨੀ ਸੰਘਰਸ਼ ਲਈ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਨੂੰ ਸਮਰਥਨ ਦੇਣ ਤੇ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਦੇਣ ਲਈ ਪਿੰਡ ਮੌਲੀ ਵਿੱਖੇ ਚਲ ਰਹੇ ਕਿਸਾਨਾਂ ਵੱਲੋਂ ਦਿੱਲੀ ਜਾ ਰਹੇ ਜੱਥਿਆਂ ਲਈ ਲਗਾਏ ਗਏ ਲੰਗਰ ਵਿੱਚ ਪਹੁੰਚੇ ਤੇ ਕਿਸਾਨ ਆਗੂਆਂ ਨਾਲ ਅਹਿਮ ਮੀਟਿੰਗ ਕਰਦੇ ਹੋਏ ਸੰਘਰਸ਼ ਵਿੱਚ ਪੂਰਨ ਸਮਰਥਨ ਦਿੰਦੇ ਹੋਏ ਆਪਣੀ ਨੇਕ ਕਮਾਈ ਵਿੱਚ ਦਸਵੰਧ ਕੱਢਦੇ ਹੋਏ ਰਸਦ ਲਈ ਰਾਸ਼ੀ ਭੇਂਟ ਕੀਤੀ ਗਈ। ਅਧਿਆਪਕ ਆਗੂਆਂ ਨੇ ਕਿਹਾ ਕਿ ਕੇੰਦਰ ਸਰਕਾਰ ਖੇਤੀ ਸੁਧਾਰ ਬਿੱਲ ਨਾਂ ਦਾ ਕਾਲਾ ਕਾਨੂੰਨ ਤੁਰੰਤ ਵਾਪਸ ਲਵੇ ਅਤੇ ਜਦੋ ਤੱਕ ਇਹ ਕਾਲਾ ਕਾਨੂੰਨ ਰੱਦ ਨਹੀਂ ਹੋ ਜਾਂਦਾ ਉਥੋ ਤੱਕ ਹਰ ਮੋਰਚੇ ਤੇ ਕਿਸਾਨਾਂ ਦੇ ਸੰਘਰਸ਼ ਦਾ ਡੱਟ ਕੇ ਸਾਥ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ 2004 ਤੋਂ ਬਾਅਦ ਭਰਤੀ ਮੁਲਾਜਮਾਂ ਤੇ ਲਾਗੂ ਨਵੀਂ ਪੈਨਸ਼ਨ ਸਕੀਮ ਰੱਦ ਕੀਤੀ ਜਾਵੇ ਤੇ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ। ਇਸ ਮੌਕੇ ਤੇ ਜਸਬੀਰ ਭੰਗੂ, ਮੋਹਿਤ ਭੰਗੂ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ, ਜਸਵੀਰ ਸੈਣੀ ਪ੍ਰਾਇਮਰੀ ਅਧਿਆਪਕ ਯੂਨੀਅਨ, ਕੁਲਵਿੰਦਰ ਰਾਏ, ਗੌਰਵ ਰਾਠੌਰ ਬੀਐਡ ਅਧਿਆਪਕ ਫਰੰਟ, ਤੀਰਥ ਸਿੰਘ ਈਟੀਟੀ ਅਧਿਆਪਕ ਯੂਨੀਅਨ, ਸਾਧੂ ਸਿੰਘ ਜੱਸਲ ਗੌਰਮਿੰਟ ਟੀਚਰ ਯੂਨੀਅਨ, ਗੁਰਮੁੱਖ ਲੋਕਪ੍ਰੇਮੀ ਡੈਮੋਕਰੈਟਿਕ ਟੀਚਰ ਫਰੰਟ, ਦਵਿੰਦਰ ਸਿੰਘ ਆਰਟ ਐਂਡ ਕਰਾਫਟ ਯੂਨੀਅਨ ਆਦਿ ਵੱਖ-ਵੱਖ ਯੂਨੀਅਨਾਂ ਦੇ ਆਗੂ ਹਾਜਰ ਸਨ।