ਗਣਤੰਤਰ ਦਿਵਸ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ.

ਮਾਲੇਰਕੋਟਲਾ, 21 ਜਨਵਰੀ (ਪੀ.ਥਿੰਦ)- ਗਣਤੰਤਰ ਦਿਵਸ ਮੌੌਕੇ ਹੋੋਣ ਵਾਲੇ ਸਬ ਡਵੀਜ਼ਨ ਪੱਧਰ ਦੇ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸ੍ਰੀ ਟੀ. ਬੈਨਿਥ, ਆਈ. ਏ. ਐਸ., ਐਸ.ਡੀ. ਐਮ. ਮਾਲੇਰਕੋੋਟਲਾ ਵੱਲੋੋਂ ਅੱਜ ਆਪਣੇ ਦਫਤਰ ਵਿਚ ਵੱਖ—ਵੱਖ ਵਿਭਾਗ ਮੁਖੀਆਂ ਨਾਲ ਰੀਵਿਊ ਮੀਟਿੰਗ ਕੀਤੀ ਗਈ।ਇਸ ਮੌੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋੋਂ ਕੋਵਿਡ—19 ਮਹਾਂਮਾਰੀ ਨੁੂੰ ਮੁੱਖ ਰੱਖਦੇ ਹੋੋਏ ਇਸ ਵਾਰ ਗਣਤੰਤਰ ਦਿਵਸ ਦਾ ਸੰਖੇਪ ਪੋ੍ਗਰਾਮ ਬਿਲਕੁਲ ਸਾਦੇ ਢੰਗ ਨਾਲ ਮਨਾਇਆ ਜਾਵੇਗਾ ਅਤੇ ਸਕੂਲੀ ਬੱਚਿਆਂ ਦਾ ਪ੍ਰੋਗਰਾਮ ਨਹੀਂ ਹੋਵੇਗਾ।
ਮੀਟਿੰਗ ਦੌੌਰਾਨ ਉਨ੍ਹਾਂ ਨੇ ਸਮਾਗਮ ਨੂੰ ਸੁਚਾਰੁੂ ਢੰਗ ਨਾਲ ਮਨਾਉਣ ਲਈ ਹੋੋਣ ਵਾਲੀਆਂ ਅਗਾਊਂ ਤਿਆਰੀਆਂ ਨੂੰ ਲੈ ਕੇ ਵੱਖ—ਵੱਖ ਵਿਭਾਗਾਂ ਵੱਲੋੋਂ ਕੀਤੇ ਗਏ ਕੰਮਾਂ ਦਾ ਰੀਵਿਊ ਵੀ ਕੀਤਾ ਅਤੇ ਅਧਿਕਾਰੀਆਂ ਨੂੰ ਲੋੋੜੀਂਦੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਇਹ ਵੀ ਦੱਸਿਆ ਕਿ 25 ਜਨਵਰੀ ਨੂੰ ਫੁੱਲ ਡਰੈਸ ਰਿਹਰਸਲ ਹੋਵੇਗੀ।ਮੀਟਿੰਗ ਦੌੌਰਾਨ ਐਸ.ਡੀ.ਐਮ. ਮਾਲੇਰਕੋਟਲਾ ਟੀ.ਬੈਨਿਥ ਨੇ ਟਰੈਫਿਕ ਇੰਚਾਰਜ ਮਾਲੇਰਕੋਟਲਾ ਕਰਨਜੀਤ ਸਿੰਘ ਜੇਜੀ ਨੂੰ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਟਰੈਫਿਕ ਨੂੰ ਕੰਟਰੋੋਲ ਕਰਨ ਦੀ ਹਦਾਇਤ ਕੀਤੀ। ਸ੍ਰੀ ਟੀ. ਬੈਨਿਥ ਨੇ ਐਸ.ਐਮ.ਓ. ਮਾਲੇਰਕੋਟਲਾ ਨੂੰ ਨਿਰਦੇਸ਼ ਦਿੱਤੇ ਕਿ ਸਮਾਗਮ ਦੌੌਰਾਨ ਕੋੋਵਿਡ—19 ਮਹਾਂਮਾਰੀ ਦੀ ਰੋੋਕਥਾਮ ਲਈ ਸਿਹਤ ਵਿਭਾਗ ਵੱਲੋੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।
ਇਸ ਮੌੌਕੇ ਹੋੋਰਨਾਂ ਤੋੋਂ ਇਲਾਵਾ ਸ੍ਰੀ ਬਾਦਲ ਦੀਨ, ਤਹਿਸੀਲਦਾਰ, ਮਾਲੇਰਕੋਟਲਾ, ਸ੍ਰੀ ਦਰਸ਼ਨ ਸਿੰਘ, ਨਾਇਬ ਤਹਿਸੀਲਦਾਰ, ਮਾਲੇਰਕੋਟਲਾ, ਸ੍ਰੀ ਆਮਿਰ ਅਸ਼ਰਫ, ਐਕਸੀਅਨ, ਪੀ. ਐਸ. ਪੀ. ਸੀ. ਐਲ., ਸ੍ਰੀ ਸੁਖਦੇਵ ਸਿੰਘ, ਕਾਰਜ ਸਾਧਕ ਅਫਸਰ, ਨਗਰ ਕੌੌਂਸਲ, ਮਾਲੇਰਕੋਟਲਾ, ਸ੍ਰੀ ਰਸਵੀਰ ਸਿੰਘ, ਸਕੱਤਰ, ਮਾਰਕਿਟ ਕਮੇਟੀ, ਮਾਲੇਰਕੋਟਲਾ, ਡਾ: ਜਸਵਿੰਦਰ ਸਿੰਘ, ਐਸ. ਐਮ. ਓ. ਸਿਵਲ ਹਸਪਤਾਲ, ਮਾਲੇਰਕੋਟਲਾ, ਸ੍ਰੀ ਅਮਨਪ੍ਰੀਤ ਸਿੰਘ, ਡੀ. ਐਫ. ਐਸ. ਓ. ਮਾਲੇਰਕੋਟਲਾ, ਸ੍ਰੀ ਬਲਜੀਤ ਕੁਮਾਰ, ਬਾਗਬਾਨੀ ਅਫਸਰ, ਮਾਲੇਰਕੋਟਲਾ, ਸ੍ਰੀ ਪਵਨ ਕੁਮਾਰ, ਸੀ. ਡੀ. ਪੀ. ਓ. ਮਾਲੇਰਕੋਟਲਾ, ਸ੍ਰੀ ਕਰਮਜੀਤ ਸਿੰਘ, ਸਬ ਇੰਸਪੈਕਟਰ, ਡਾ: ਰੀਤੂ ਸੇਠੀ, ਮੈਡੀਕਲ ਅਫਸਰ, ਸ੍ਰੀ ਕੇਵਲ ਸਿੰਘ, ਸ੍ਰੀ ਗੁਰਜੰਟ ਸਿੰਘ ਆਦਿ ਵੀ ਹਾਜ਼ਰ ਸਨ।