4.6 C
United Kingdom
Sunday, April 20, 2025

More

    ਬੰਦੇ

    ਦੁੱਖਭੰਜਨ ਰੰਧਾਵਾ
    0351920036369

    ਕੁਝ ਹੁੰਦੇ ਨੇਂ ਬੰਦੇ ਜਿਹੜੇ,
    ਬਹੁਤ ਹੀ ਠੰਡੇ ਵਗਦੇ ਨੇਂ |
    ਉਹ ਰੱਬ ਦੀ ਰਜ਼ਾ ਚ ਰਾਜੀ਼ ਰਹਿੰਦੇ,
    ਓ ਵਾਂਗ ਫਕੀਰਾਂ ਲਗਦੇ ਨੇਂ |
    ਕੁਝ ਹੁੰਦੇ ਨੇਂ ਬੰਦੇ ਜਿਹੜੇ,
    ਬਹੁਤ ਹੀ ਠੰਡੇ ਵਗਦੇ ਨੇਂ |

    ਆਪਣੇ ਇੱਕ ਫਾਇਦੇ ਦੀ ਖਾਤਿਰ,
    ਰਿਸ਼ਤਿਆਂ ਵਿੱਚ ਫਿੱਕ ਪਾ ਦੇਂਦੇ ਨੇਂ |
    ਜਿੰਦਗੀਨਾਮਾ ਪਾੜ ਬੰਦੇ ਦਾ,
    ਅਗਲੇ ਦੇ ਹੱਥ ਫੜਾ ਦੇਂਦੇ ਨੇਂ |
    ਉਹਨਾਂ ਨੂੰ ਰੱਬ ਠੱਗ ਲਵੇਗਾ,
    ਜੋ ਦੁਨੀਆਂ ਤਾਂਈ ਠਗਦੇ ਨੇਂ |
    ਕੁਝ ਹੁੰਦੇ ਨੇਂ ਬੰਦੇ ਜਿਹੜੇ,
    ਬਹੁਤ ਹੀ ਠੰਡੇ ਵਗਦੇ ਨੇਂ |

    ਕੁਝ ਹੁੰਦੇ ਨੇਂ ਕੰਨੋਂ ਕੱਚੇ,
    ਅਗਲੇ ਦੀ ਝੱਟ ਮੰਨ ਲੈਂਦੇ ਨੇਂ |
    ਕੱਚੇ ਭਾਵੇਂ ਲਾਹ ਦੇਵੇ ਕੋਈ,
    ਕੱਚੀ ਹੀ ਪੱਲੇ ਬੰਨ ਲੈਂਦੇ ਨੇਂ |
    ਮਨ ਦਾ ਦੀਪ ਬੁਝਾ ਕੇ ਚੰਦਰੇ |
    ਐਂਵੇ ਹੀ ਰਹਿੰਦੇ ਜਗਦੇ ਨੇਂ|
    ਕੁਝ ਹੁੰਦੇ ਨੇਂ ਬੰਦੇ ਜਿਹੜੇ,
    ਬਹੁਤ ਹੀ ਠੰਡੇ ਵਗਦੇ ਨੇਂ |

    ਕੁਝ ਹੁੰਦੇ ਨੇ ਬੰਦੇ ਐਸੇ ਜੋ,
    ਬੁਰਿਆਈ ਦਾ ਠੇਕਾ ਲੈ ਲੈਂਦੇ ਨੇਂ |
    ਚੰਦਰੇ ਚੰਦਰਪੁਣਾ ਵਿਖਾ ਕੇ,
    ਸਹੂਰਾ ਪੇਕਾ ਲੈ ਲੈਂਦੇ ਨੇ |
    ਉਹ ਮਰਕੇ ਵੀ ਚੈਨ ਨਈ ਪਾਉਦੇ,
    ਅਜ਼ਲਾਂ ਤਾਂਈ ਮਘਦੇ ਨੇਂ |
    ਕੁਝ ਹੁੰਦੇ ਨੇਂ ਬੰਦੇ ਜਿਹੜੇ,
    ਬਹੁਤ ਹੀ ਠੰਡੇ ਵਗਦੇ ਨੇਂ |

    ਕੁਝ ਹੁੰਦੇ ਨੇ ਬੰਦੇ ਐਸੇ ਭਾਈ,
    ਮਾਨਸਰਾਂ ਦਿਆਂ ਮੋਤੀਆਂ ਵਰਗੇ |
    ਪੀਰਾਂ ਦੀ ਦਰਗਾਹ ਤੇ ਜਗਦੀਆਂ,
    ਪਾਕਮ ਪਾਕ ਹੀ ਜੋਤੀਆਂ ਵਰਗੇ |
    ਵਾਂਗ ਮਲੰਗ ਦੇ ਰਹਿੰਦੇ ਜਿਹੜੇ,
    ਉਹੀ ਯਾਰ ਮਲੰਗਦੇ ਨੇਂ |
    ਕੁਝ ਹੁੰਦੇ ਨੇਂ ਬੰਦੇ ਜਿਹੜੇ,
    ਬਹੁਤ ਹੀ ਠੰਡੇ ਵਗਦੇ ਨੇਂ |

    ਦੁੱਖਭੰਜਨ ਦੇ ਐਬ ਗਿਣਾਂ ਜੇ,
    ਐਬਾਂ ਦੇ ਨਾਲ ਭਰਿਆ ਜਾਪੇ |
    ਜੇਠ ਹਾੜ ਦੀਆਂ ਧੁੱਪਾਂ ਵਿੱਚ ਵੀ,
    ਮੈਨੂੰ ਬੇਲੀ ਠਰਿਆ ਈ ਜਾਪੇ |
    ਜੋ ਮੁਸ਼ਕਿਲ ਨਾਲ ਮੱਥਾ ਲਾਉਂਦੇ,
    ਓਈਓ ਸਿਪਾਹੀ ਜੰਜ ਦੇ ਨੇਂ |
    ਕੁਝ ਹੁੰਦੇ ਨੇਂ ਬੰਦੇ ਜਿਹੜੇ,
    ਬਹੁਤ ਹੀ ਠੰਡੇ ਵਗਦੇ ਨੇਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!