
ਰਜਨੀ ਵਾਲੀਆ
ਸਿਦਕੋਂ ਨਾ ਡੋਲੇ,
ਮੂੰਹੋਂ ਸੀ ਵੀ ਨਾ ਬੋਲੇ |
ਦਾਦੀ ਦਿੱਤੀ ਸਿਖਿਆ,
ਲਾਲਾਂ ਝੱਟ ਆਪਾ ਵਾਰਿਆ |
ਠੰਡੇ ਬੁਰਜ ਵਿੱਚ ਜਿੰਨਾਂ,
ਸੀ ਠੰਡ ਨੂੰ ਸਹਾਰਿਆ |
ਦਾਦੀ ਦਿੱਤੀ ਸਿਖਿਆ,
ਲਾਲਾਂ ਝੱਟ ਆਪਾ ਵਾਰਿਆ |
ਕਰ ਲੈ ਤੂੰ ਕਹਿਰ ਪਾਪੀਆ,
ਤੇਰੀ ਜਾਣੀ ਨਈਂ ਦੁਪਹਿਰ ਪਾਪੀਆ,
ਤੂੰ ਵੇਖ ਘੜੀ ਪਲ ਠਹਿਰ ਪਾਪੀਆ,
ਦਸਤਾਰ ਨਈਂ ਝੁਕਾਉਣੀ ਲਾਲਾਂ,
ਦਿਲ ਵਿੱਚ ਹੈ ਧਾਰਿਆ |
ਦਾਦੀ ਦਿੱਤੀ ਸਿਖਿਆ,
ਲਾਲਾਂ ਝੱਟ ਆਪਾ ਵਾਰਿਆ |
ਲਾਲ ਗੁਰੂ ਗੋਬਿੰਦ ਸਿੰਘ ਦੇ
ਢਾਲ ਗੁਰੂ ਗੋਬਿੰਦ ਸਿੰਘ ਦੇ
ਖਿਅਾਲ ਗੁਰੂ ਗੋਬਿੰਦ ਸਿੰਘ ਦੇ
ਮੌਤ ਨੂੰ ਵਿਆਹੁਣ ਚੱਲੇ,
ਦਾਦੀ ਨੇਂ ਸਿ਼ੰਗਾਰਿਆ |
ਦਾਦੀ ਦਿੱਤੀ ਸਿਖਿਆ,
ਲਾਲਾਂ ਝੱਟ ਆਪਾ ਵਾਰਿਆ |
ਪੁੱਤਰ ਨੇਂ ਸੇ਼ਰ ਗੁਰਾਂ ਦੇ,
ਹਿੰਮਤੀ ਦਲੇਰ ਗੁਰਾਂ ਦੇ,
ਪੀਂਦੇ ਧੋ ਪੈਰ ਗੁਰਾਂ ਦੇ,
ਤੇਰੇ ਵਰਗੇ ਕਈਆਂ ਨੂੰ,
ਲਾਲਾਂ ਨੇਂ ਹੈ ਚਾਰਿਆ |
ਦਾਦੀ ਦਿੱਤੀ ਸਿਖਿਆ,
ਲਾਲਾਂ ਝੱਟ ਆਪਾ ਵਾਰਿਆ |
ਯਾਦ ਰੱਖਿਓ ਡੋਲਿਓ ਨਾ,
ਭੇਦ ਦਿਲ ਦਾ ਖੋਲਿਓ ਨਾ,
ਸੀ ਤੱਕ ਵੀ ਬੋਲਿਓ ਨਾ,
ਢਹੇਂਗਾ ਤੂੰ ਬਹੁਤ ਛੇਤੀ,
ਓਏ ਸੂਬੇ ਦਿਆ ਚੁਬਾਰਿਆ |
ਦਾਦੀ ਦਿੱਤੀ ਸਿਖਿਆ,
ਲਾਲਾਂ ਝੱਟ ਆਪਾ ਵਾਰਿਆ |
ਲਾਲ ਦਾਨੀਆਂ ਦੀ ਅੰਸ ਵਿੱਚੋਂ,
ਗੁਰੂ ਦੇ ਲਾਲ ਸਰਬੰਸ ਵਿੱਚੋਂ,
ਤੇ ਹੋ ਤੁਸੀਂ ਸਾਰੇ ਕੰਸ ਵਿੱਚੋਂ,
ਲਾਲਾ ਨੇ ਫਤਿਹ ਗਜਾ ਕੇ,
ਸੂਬਾ ਸੀ ਦੁਰਕਾਰਿਆ|
ਦਾਦੀ ਦਿੱਤੀ ਸਿਖਿਆ,
ਲਾਲਾਂ ਝੱਟ ਆਪਾ ਵਾਰਿਆ |
ਰਜਨੀ ਸ਼ਹਾਦਤਾਂ ਤੋਂ ਵਾਰੇ ਜਾਓ,
ਸਿੱਖੀ ਸਿਦਕ ਤੋਂ ਬਲਿਹਾਰੇ ਜਾਓ,
ਸਰਹੰਦ ਨੂੰ ਅੱਜ ਸਾਰੇ ਜਾਓ,
ਤੂੰ ਕੈਸੀ-ਕੈਸੀ ਖੇਡ ਖੇਡੇਂ,
ਮੇਰੇ ਰੱਬ ਦੇ ਵਰਤਾਰਿਆ |
ਦਾਦੀ ਦਿੱਤੀ ਸਿਖਿਆ,
ਲਾਲਾਂ ਝੱਟ ਆਪਾ ਵਾਰਿਆ |