
ਜੇਕਰ ਦੇਸ਼ ਨੂੰ ਰੱਖਣਾ ਚਾਹੁੰਦੇ
ਸਦਾ ਸਦਾ ਖੁਸ਼ਹਾਲ
ਪੁਲਿਸ ਵਾਲਿਓ ਫੌਜ ਵਾਲਿਓ
ਰਲੋ ਕਿਸਾਨਾਂ ਨਾਲ.
ਇਹ ਨੇ ਹੱਕ ਦੇ ਧਰਨੇ
ਨਹੀਂ ਤਾਂ ਕਿਉਂ ਜਾਈਏ ਐਵੇਂ ਮਰਨੇ
ਜੇਕਰ ਬਣਨ ਕਾਨੂੰਨ ਹੀ ਚੰਗੇ
ਕਾਹਤੋਂ ਉੱਠਣ ਸਵਾਲ —–
ਪੁਲਿਸ ਵਾਲਿਓ ——
ਭੋਜਨ ਬਿਨਾਂ ਨਾ ਹੋਣ ਪ੍ਰੇਡਾਂ
ਨਹੀਂ ਜਾਂਦੀਆਂ ਖੇਡੀਆਂ ਖੇਡਾਂ
ਤੁਸੀਂ ਵੀ ਤੁੜਕੇ ਲਾ ਕੇ ਖਾਂਦੇ
ਰੋਟੀ ਚਾਵਲ ਦਾਲ
ਪੁਲਿਸ ਵਾਲਿਓ —–
ਇੱਕ ਫੌਜੀ ਜਦੋਂ ਦਾਲ ਵਿਖਾਈ
ਕੋਲੀ ਵਿਚ ਜਿਵੇਂ ਨਹਿਰ ਵਗਾਈ
ਦਾਲ ਵਿਚਾਰੀ ਡੁੱਬ ਕੇ ਮਰ ਗਈ
ਬਸ ਸ਼ਰਮ ਦੇ ਨਾਲ
ਪੁਲਿਸ —–
ਚੁੱਪ ਕਰਕੇ ਨਾ ਬੈਠ ਜਵਾਨਾਂ
ਲੁਟਿਆ ਹੁਣ ਜਸਵੀਰ ਖ਼ਜ਼ਾਨਾ
ਜੇਕਰ ਕੂਨਰ ਹੁਣ ਨਾ ਫੜਿਆ
ਹੋਣਾ ਦੇਸ਼ ਕੰਗਾਲ
ਪੁਲਿਸ ਵਾਲਿਓ ਫੌਜ ਵਾਲਿਓ
ਰਲੋ ਕਿਸਾਨਾਂ ਨਾਲ.
ਜਸਵੀਰ ਸਿੰਘ ਕੂਨਰ
Derby UK.