
ਅਸ਼ੋਕ ਵਰਮਾ
ਬਠਿੰਡਾ, 25 ਦਸੰਬਰ2020: ਯੂਥ ਵੀਰਾਂਗਣਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਸਥਾਨਕ ਪੂਜਾ ਵਾਲਾ ਮੁਹੱਲਾ ਵਿਖੇ ਅੱਜ 2 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਯੂਥ ਵਲੰਟੀਅਰ ਨੀਤੂ ਸ਼ਰਮਾ ਨੇ ਦੱਸਿਆ ਕਿ ਕੋਵਿਡ-19 ਕਰੋਨਾ ਮਹਾਂਮਾਰੀ ਕਾਰਨ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਬੰਦ ਹੋ ਗਿਆ ਹੈ ਅਜਿਹੇ ਵਿਚ ਉਨਾਂ ਪਰਿਵਰਾਂ ਦਾ ਗੁਜਾਰਾ ਬੜੀ ਮੁਸ਼ਿਕਲ ਹੋ ਰਿਹਾ ਹੈ। ਉਹਨਾਂ ਨੂੰ ਦੋ ਅਜਿਹੇ ਘਰਾਂ ਦਾ ਪਤਾ ਲੱਗਾ ਜੋ ਬੜੀ ਹੀ ਤੰਗੀ ਵਿਚ ਸਮਾਂ ਕੱਟ ਰਹੇ ਸਨ। ਸੰਸਥਾ ਵਲੰਟੀਅਰਾਂ ਨੇ ਆਪਸੀ ਸਹਿਯੋਗ ਨਾਲ ਅਜਿਹੇ ਪਰਿਵਾਰਾਂ ਨੰੂ ਰਾਸ਼ਨ ਦੇ ਕੇ ਮੱਦਦ ਕਰ ਦਾ ਫੈਸਲਾ ਲਿਆ। ਅੱਜ ਸੰਸਥਾ ਵਲੰਟੀਅਰਾਂ ਵੱਲੋਂ ਇਹਨਾਂ ਦੋ ਪ੍ਰੀਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ ਹੈ। ਇਸ ਮੌਕੇ ਯੂਥ ਵਲੰਟੀਅਰ ਸਪਨਾ, ਸੋਨੀਆ ਅਤੇ ਕਿਰਨ ਹਾਜਰ ਸਨ।