ਰਜਨੀ ਵਾਲੀਆ
ਹੈ ਜੋ ਪੂਰੀ ਕਰ ਦਿਆ,
ਕਰ ਮੇਰੀ ਤੂੰ ਆਸ ਨੂੰ |
ਡੋਲਣ ਨਾ ਦਿਆ ਕਰ,
ਮੇਰੇ ਦਿਲ ਉਦਾਸ ਨੂੰ |
ਹੈ ਜੋ ਪੂਰੀ ਕਰ ਦਿਆ,
ਕਰ ਮੇਰੀ ਤੂੰ ਆਸ ਨੂੰ |
ਉਦਾਸੀਆਂ ਤਾਂ ਖਾਣ ਨੂੰ,
ਜਨੂੰਨ ਮੰਗਦੀਆਂ |
ਉਦਾਸੀਆਂ ਤਾਂ ਖਾਣ ਨੂੰ,
ਸਕੂੰਨ ਮੰਗਦੀਆਂ |
ਉਦਾਸੀਆਂ ਤਾਂ ਪੀਵਣੇਂ ਨੂੰ,
ਖੂਨ ਮੰਗਦੀਆਂ |
ਸਵੱਲੀ ਨਜ਼ਰ ਹੇਠਾਂ,
ਰੱਖ ਆਪਣੀ ਤੂੰ ਦਾਸ ਨੂੰ |
ਹੈ ਜੋ ਪੂਰੀ ਕਰ ਦਿਆ,
ਕਰ ਮੇਰੀ ਤੂੰ ਆਸ ਨੂੰ |
ਉਦਾਸੀਆਂ ਤਾਂ ਕਰਕੇ,
ਚਕਨਾਚੂਰ ਜਾਵਣ ਜੀ |
ਉਦਾਸੀਆਂ ਤਾਂ ਕਰਕੇ,
ਬੜੀ ਦੂਰ ਜਾਵਣ ਜੀ |
ਉਦਾਸੀਆਂ ਤਾਂ ਦੇ ਕੇ,
ਕੋਈ ਨਾਸੂਰ ਜਾਵਣ ਜੀ |
ਬੁਝਣ ਨਾ ਦਿਆ,
ਕਰ ਤੂੰ ਮੇਰੀ ਪਿਆਸ ਨੂੰ |
ਹੈ ਜੋ ਪੂਰੀ ਕਰ ਦਿਆ,
ਕਰ ਮੇਰੀ ਤੂੰ ਆਸ ਨੂੰ |
ਉਦਾਸੀਆਂ ਨੇਂ ਸਦਾ ਹੀ,
ਏ ਚੈਨ ਮਾਰਿਆ |
ਉਦਾਸੀਆਂ ਨੇਂ ਡੁੱਬੇ ਨੂੰ,
ਕਦੀ ਨਈਂ ਤਾਰਿਆ |
ਉਦਾਸੀਆਂ ਦੇ ਹੱਥੇ,
ਚੜ ਹਰ ਹਾਰਿਆ |
ਕਦੇ ਡੋਲਣ ਨਾ ਦਿਆ,
ਕਰ ਮੇਰੇ ਧਰਵਾਸ ਨੂੰ |
ਹੈ ਜੋ ਪੂਰੀ ਕਰ ਦਿਆ,
ਕਰ ਮੇਰੀ ਤੂੰ ਆਸ ਨੂੰ |
ਉਦਾਸੀਆਂ ਨੇ ਸੀ ਰਸਤੇ,
ਚ ਮੇਰਾ ਰਾਹ ਡੱਕਿਆ |
ਨੀ ਉਦਾਸੀਆਂ ਦੇ ਡਰ,
ਤੋਂ ਨਾਂ ਮੈਂ ਤੱਕਿਆ |
ਉਦਾਸੀਆਂ ਤੋਂ ਜਿੰਦਗੀ,
ਦਾ ਮਨ ਅੱਕਿਆ |
ਹੋਰ ਸੇਕੜਾ ਨਾ ਲਾਇਆ,
ਕਰ ਮੇਰੇ ਬਨਵਾਸ ਨੂੰ |
ਹੈ ਜੋ ਪੂਰੀ ਕਰ ਦਿਆ,
ਕਰ ਮੇਰੀ ਤੂੰ ਆਸ ਨੂੰ |
ਉਦਾਸੀਆਂ ਦੇ ਮਾਰੇ ਤਾਂ,
ਕਦੇ ਨਈਂ ਬੋਲਦੇ |
ਉਦਾਸੀਆਂ ਦੇ ਮਾਰੇ,
ਸਦਾ ਰਹਿਣ ਡੋਲਦੇ |
ਉਦਾਸੀਆਂ ਦੇ ਮਾਰੇ,
ਪੀੜਾਂ ਨੂੰ ਫਰੋਲਦੇ |
ਰਾਹ ਥੋੜਾ ਦੇ ਹੁਣ,
ਖੁਸੀ਼ ਦੇ ਨਿਕਾਸ ਨੂੰ |
ਹੈ ਜੋ ਪੂਰੀ ਕਰ ਦਿਆ,
ਕਰ ਮੇਰੀ ਤੂੰ ਆਸ ਨੂੰ |
ਉਦਾਸੀਆਂ ਦੇ ਨਾਲ,
ਰਜਨੀ ਕੱਟਣੀ ਔਖੀ |
ਉਦਾਸੀਆਂ ਦੇ ਨਾਲ,
ਖੁਸੀ਼ ਵੱਟਣੀ ਔਖੀ |
ਉਦਾਸੀਆਂ ਦੇ ਨਾਲ,
ਮੰਜਿਲ ਪੱਟਣੀ ਔਖੀ |
ਬਚਾ ਦੇਵੀਂ ਘੱਟਿਆਂ ਤੋਂ,
ਮੇਰੇ ਲਿਬਾਸ ਨੂੰ |
ਹੈ ਜੋ ਪੂਰੀ ਕਰ ਦਿਆ,
ਕਰ ਮੇਰੀ ਤੂੰ ਆਸ ਨੂੰ |