9.6 C
United Kingdom
Saturday, March 7, 2026

More

    ਜੱਟਾ ਸੁੱਟ ਕੇ ਪੰਜਾਲੀ

    ਦੁੱਖਭੰਜਨ ਰੰਧਾਵਾ
    0351920036369

    ਜੱਟਾ ਸੁੱਟ ਕੇ ਪੰਜਾਲੀ,
    ਤੂੰ ਅੱਗੇ ਦਿੱਲੀ ਲਾ ਲਈ |
    ਜੋ ਮੂੰਹੋਂ ਲਗਦੀ ਏ ਸੋਹਣੀ,
    ਡਾਢੀ ਦਿਲ ਦੀ ਏ ਕਾਲੀ |
    ਜੱਟਾ ਸੁੱਟ ਕੇ ਪੰਜਾਲੀ,
    ਤੂੰ ਅੱਗੇ ਦਿੱਲੀ ਲਾ ਲਈ |

    ਤੂੰ ਚੰਗੇ-ਚੰਗੇ ਕਹਿ ਕੇ,
    ਮਾੜੇ ਦਿਨ ਵਿਖਾ ਕੇ ਰੱਖਤੇ |
    ਸਾਡੇ ਤੂੰ ਜ਼ਜ਼ਬਾਤ ਚੰਦਰੀਏ,
    ਤੰਦੂਰ ਚ ਡਾਹ ਕੇ ਰੱਖਤੇ |
    ਰਾਹ ਡੱਕਣ ਵਾਲੇ ਪੱਥਰਾਂ,
    ਤੇ ਰੋਟੀ ਵੀ ਪਕਾ ਲਈ |
    ਜੱਟਾ ਸੁੱਟ ਕੇ ਪੰਜਾਲੀ,
    ਤੂੰ ਅੱਗੇ ਦਿੱਲੀ ਲਾ ਲਈ |

    ਅਸੀਂ ਘਰ ਤੋਂ ਹੀ ਰੋਟੀ,
    ਵਾਲਾ ਡੱਬਾ ਲੈ ਕੇ ਆਏ |
    ਨੀਂ ਆਖੀਂ ਹਾਂ ਜੇ ਹੁਣ,
    ਤੇਰੇ ਵਾਲ ਨਾ ਗਿਣਾਏ |
    ਹੁਣ ਹਟਣਾ ਨਈਂ ਪਿੱਛੇ,
    ਲਕੀਰ ਇੱਕ ਵਾਹਲੀ |
    ਜੱਟਾ ਸੁੱਟ ਕੇ ਪੰਜਾਲੀ,
    ਤੂੰ ਅੱਗੇ ਦਿੱਲੀ ਲਾ ਲਈ |

    ਤੇਰੇ ਤੇ ਗੁਰੂ ਦੀਆਂ,
    ਫੌਜਾਂ ਨੇਂ ਚੜਾਈ ਕਰਤੀ |
    ਤੈਨੂੰ ਪਤਾ ਉਦੋਂ ਲੱਗੂ ,
    ਜਦੋਂ ਹਿੱਲੀ ਧਰਤੀ |
    ਤੇਰੇ ਲਈ ਇੱਕੋ ਸਿੰਘ ਕਾਫੀ,
    ਤੈਨੂੰ ਚਾਹੀਦੇ ਨਈਂ ਚਾਲੀ |
    ਜੱਟਾ ਸੁੱਟ ਕੇ ਪੰਜਾਲੀ,
    ਤੂੰ ਅੱਗੇ ਦਿੱਲੀ ਲਾ ਲਈ |

    ਹਰ ਇੱਕ ਚਾਲ ਤੇਰੀ,
    ਮਾਤ ਨੂੰ ਨਸੀਬ ਹੋਣੀ |
    ਤੇਰੀ ਘਟੀਆ ਏ ਸੋਚ ਸਾਰੀ,
    ਰਾਤ ਨੂੰ ਨਸੀਬ ਹੋਣੀਂ |
    ਤੂੰ ਸੋਚਦੀ ਏਂ ਹੁਣ,
    ਘੁੰਢੀ ਕੀਹਦੇ ਨਾ ਫਸਾਲੀ |
    ਜੱਟਾ ਸੁੱਟ ਕੇ ਪੰਜਾਲੀ,
    ਤੂੰ ਅੱਗੇ ਦਿੱਲੀ ਲਾ ਲਈ |

    ਤੇਰੇ ਹੱਥੋਂ ਪੜਵਾਉਣੇ,
    ਤੇਰੇ ਕਾਲੇ ਜੋ ਕਾਨੂੰਨ |
    ਜੱਟਾਂ ਮਿੱਟੀ ਚ ਮਿਲਾਉਣੈਂ,
    ਏ ਤੇਰਾ ਚੰਦਰਾ ਜਨੂੰਨ |
    ਕਾਲੇ ਕਨੂੰਨ ਨਾ ਜੇ ਪਾਟੇ ਜੱਟਾ,
    ਤੇਰੀ ਰਹਿਣੀ ਨਈਂ ਪਰਾਲੀ |
    ਜੱਟਾ ਸੁੱਟ ਕੇ ਪੰਜਾਲੀ,
    ਤੂੰ ਅੱਗੇ ਦਿੱਲੀ ਲਾ ਲਈ |

    ਦੇਖੀਂ ਹੁਣ ਹੋਣੀਂ ਆਰ,
    ਦੀ ਜਾਂ ਪਾਰ ਦੀ ਲੜਾਈ |
    ਅਨਪੜ ਨਾ ਜਾਣੀਂ ਜੱਟ,
    ਕਰਕੇ ਆਏ ਆਂ ਪੜਾਈ |
    ਤੇਰੇ ਨਾਂ ਦੀ ਬਿੱਲੀ,
    ਅਸਾਂ ਥਾਂ-ਥਾਂ ਸਵਾਲੀ |
    ਜੱਟਾ ਸੁੱਟ ਕੇ ਪੰਜਾਲੀ,
    ਤੂੰ ਅੱਗੇ ਦਿੱਲੀ ਲਾ ਲਈ |

    ਅਸੀਂ ਸੂਰਮੇ ਦਲੇਰ,
    ਆਪਣੇ ਹੱਕ ਲੈਣ ਆ ਗਏ |
    ਦੁੱਖਭੰਜਨਾ ਆਪਣੇ ਹੱਕ ,
    ਦਾ ਟਰੱਕ ਲੈਣ ਆ ਗਏ |
    ਤੂੰ ਪਾਵੀਂ ਇੱਕੀ ਅਸੀ ਕੱਤੀਆਂ,
    ਦੀ ਥਾਂ ਪਾਵਾਂਗੇ ਬਿਆਲੀ |
    ਜੱਟਾ ਸੁੱਟ ਕੇ ਪੰਜਾਲੀ,
    ਤੂੰ ਅੱਗੇ ਦਿੱਲੀ ਲਾ ਲਈ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!