3.4 C
United Kingdom
Sunday, March 8, 2026

More

    ਸਕਾਟਲੈਂਡ ਸਰਕਾਰ ਨੇ ਟੈਕਸੀ ਡਰਾਈਵਰਾਂ ਤੇ ਹੋਰ ਕਾਰੋਬਾਰਾਂ ਲਈ ਕੀਤੀ 185 ਮਿਲੀਅਨ ਪੌਂਡ ਕੋਵਿਡ ਫੰਡ ਦੀ ਘੋਸ਼ਣਾ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਸਰਕਾਰ ਨੇ ਕੋਰੋਨਾਂ ਵਾਇਰਸ ਮਹਾਂਮਾਰੀ ਦੌਰਾਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਕਈ ਕਾਰੋਬਾਰਾਂ ਦੀ ਸਹਾਇਤਾ ਕਰਨ ਲਈ ਕੋਰੋਨਾਂ ਰਾਹਤ ਫੰਡ ਦੀ ਘੋਸ਼ਣਾ ਕੀਤੀ ਹੈ ਜਿਸਦੇ ਤਹਿਤ ਵਿੱਤ ਸਕੱਤਰ ਕੇਟ ਫੋਰਬਜ਼ ਦੁਆਰਾ ਕਾਰੋਬਾਰਾਂ ਲਈ 185 ਮਿਲੀਅਨ ਪੌਂਡ ਦੇ  ਸਹਾਇਤਾ ਪੈਕੇਜ ਦਾ ਖੁਲਾਸਾ ਕੀਤਾ ਗਿਆ ਹੈ। ਇਸ ਨਵੀ ਯੋਜਨਾ ਅਧੀਨ 19 ਮਿਲੀਅਨ ਪੌਂਡ ਦੇ ਫੰਡ ਵਿੱਚ ਟੈਕਸੀ ਡਰਾਈਵਰ ਇਕ ਵਾਰ ਦੀ ਗਰਾਂਟ ਸਕੀਮ ਲਈ ਅਪਲਾਈ ਕਰਨ ਦੇ ਯੋਗ ਹੋਣਗੇ, ਜਦੋਂ ਕਿ 15 ਲੱਖ ਪੌਂਡ ਦੀ ਰਾਸ਼ੀ ਹੇਅਰ ਡ੍ਰੈਸਰਾਂ ਆਦਿ  ਲਈ ਉਪਲੱਬਧ ਹੋਵੇਗੀ। ਇਸਦੇ ਨਾਲ ਹੀ ਵਿਆਹ ਉਦਯੋਗ ਅਤੇ ਇਸ ਨਾਲ ਸੰਬੰਧਿਤ ਹੋਰ ਕਾਰੋਬਾਰੀਆਂ ਜਿਵੇਂ ਕਿ ਸਪਲਾਈ ਚੇਨ, ਪਰਾਹੁਣਚਾਰੀ, ਸੈਰ-ਸਪਾਟਾ ਆਦਿ ਲਈ ਵੀ 15 ਮਿਲੀਅਨ ਪੌਂਡ ਦਾ ਕੋਟਾ ਰੱਖਿਆ ਗਿਆ ਹੈ। ਵਿੱਤ ਸਕੱਤਰ ਦੇ ਐਲਾਨ ਅਨੁਸਾਰ ਕੋਚ ਕੰਪਨੀਆਂ ਲਈ ਲੱਗਭਗ 6 ਮਿਲੀਅਨ, ਟ੍ਰੈਵਲ ਏਜੰਟਾਂ ਲਈ 5 ਮਿਲੀਅਨ  ਅਤੇ ਸੈਲਾਨੀਆਂ ਦੇ ਆਕਰਸ਼ਣ ਦੀਆਂ ਥਾਵਾਂ ਲਈ 1.5 ਮਿਲੀਅਨ ਪੌਂਡ ਦੇ ਨਾਲ ਸੈਰ ਸਪਾਟੇ ਲਈ 60 ਮਿਲੀਅਨ ਪੌਂਡ ਦਾ ਹੋਰ ਫੰਡ ਵੀ ਅਲਾਟ ਕੀਤਾ  ਗਿਆ ਹੈ। ਇਹ ਕਾਰੋਬਾਰੀ ਸਹਾਇਤਾ ਸਕਾਟਲੈਂਡ ਦੀ ਸਰਕਾਰ ਦੁਆਰਾ ਦਿੱਤੇ ਗਏ 1.8 ਬਿਲੀਅਨ ਪੌਂਡ ਦੇ ਬਜਟ ਦਾ ਹਿੱਸਾ ਹੈ, ਜਿਸ ਵਿੱਚ ਸਿਹਤ ਅਤੇ ਸਮਾਜਿਕ ਦੇਖਭਾਲ ਲਈ 600 ਮਿਲੀਅਨ ਪੌਂਡ ਵੀ ਸ਼ਾਮਲ ਸ਼ਾਮਲ ਹਨ।ਇਸਦੇ ਇਲਾਵਾ ਪਹਿਲੀ ਮੰਤਰੀ ਨਿਕੋਲਾ ਸਟਰਜਨ ਦੁਆਰਾ ਐਲਾਨੀ ਗਈ  500 ਪੌਂਡ ਦੀ “ਧੰਨਵਾਦ” ਰਾਸ਼ੀ ਵੀ ਇਸ ਫੰਡ ਵਿੱਚ ਸ਼ਾਮਲ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!