ਐਕਟਿਵਾ 6-ਜੀ ਸਪੈਸ਼ਲ 20ਵੀਂ ਐਨੀਵਰਸਿਰੀ ਆਡੀਸ਼ਨ ਲਾਂਚ ਕੀਤਾ
ਮਾਲੇਰਕੋਟਲਾ, 10 ਦਸੰਬਰ (ਥਿੰਦ)-ਭਾਰਤੀ ਦੋ ਪਹੀਆ ਉਦਯੋਗ ਗੇਮ ਚੇਂਜਰ ਸਫਲਤਾ-ਪੂਰਵਕ 2 ਦਹਾਕੇ ਪੂਰੇ ਕਰ ਚੁੱਕੀ ਹੈ।ਐਕਟਿਵਾ ਦਾ 20 ਸਾਲਾਂ ਦੀ ਇਸ ਬੇਜੋੜ ਯਾਤਰਾ ਅਤੇ 2 ਕਰੋੜ ਤੋਂ ਵੱਧ ਭਾਰਤੀ ਉਪਭੋਗਤਾਵਾਂ ਦੇ ਭਰੋਸੇ ਦਾ ਜਸ਼ਨ ਮਨਾਉਂਦੇ ਹੋਏ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਪਰਾਈਵੇਟ ਲਿਮਟਿਡ ਨੇ ਐਕਟਿਵਾ 6-ਜੀ ਸਪੈਸ਼ਲ 20ਵੀਂ ਐਨਵਰਸਿਰੀ ਅਡੀਸ਼ਨ ਲਾਂਚ ਕੀਤਾ ਹੈ। ਮਾਲੇਰਕੋਟਲਾ ਵਿਖੇ ਹੌਂਡਾ ਦੇ ਸ਼ੋਅ ਰੂਮ ਤੇ ਵੀ ਐਕਟਿਵਾ 6-ਜੀ ਸਪੈਸ਼ਲ 20ਵੀਂ ਐਨੀਵਰਸਿਰੀ ਅਡੀਸ਼ਨ ਦਾ ਅੱਜ ਲਾਂਚ ਕੀਤਾ ਹੈ।ਇਸ ਮੌਕੇ ਹੌਂਡਾ ਕੰਪਨੀ ਦੇ ਪੰਜਾਬ ਜੋਨ ਦੇ ਮੁਖੀ ਜਤਿੰਦਰ ਕੁਮਾਰ ਅਤੇ ਏਰੀਆ ਮੈਨੇਜਰ ਅਨਿਲ ਕੁਮਾਰ ਮੌਜੂਦ ਸਨ।ਹੌਂਡਾ ਸ਼ੋਰੂਮ ਦੇ ਮਾਲਕ ਯਸ਼ਪਾਲ ਗਰਗ ਨੇ ਸਪੈਸ਼ਲ ਅਡੀਸ਼ਨ 6-ਜੀ ਨੂੰ ਲਾਂਚ ਕੀਤਾ। ਉਹਨਾਂ ਦੱਸਿਆ ਕਿ ਇਹ ਵਾਹਨ ਦੋ ਕਲਰ (ਮੈਟ ਮੈਚਿਓਰ, ਬਰਾਊਨ ਅਤੇ ਪਰਲ ਰਾਈਟਸਟਾਰ ਬਲੈਕ) ਵਿਚ ਉਪਲਬਧ ਹੈ।ਜਿਸ ਵਿਚ ਬਾਡੀ ਗਰਾਫਿਕਸ ਬਲੈਕ ਇੰਜਣ ਗੋਲਡਨ 3-ਡੀ ਐਲਬਮ ਲੋਗੋ, ਬਲੈਕ ਵੀਅਲ ਅਤੇ 110 ਸੀਸੀ ਇੰਜਣ ਦੇ ਫੀਚਰ ਹਨ।ਐਕਟਿਵਾ ਅਡੀਸ਼ਨ ਸਟੈਂਡਰਡ ਵੇਰੀਐਂਟ ਦੀ ਐਕਸ ਸ਼ੋਰੂਮ ਸ਼ੁਰੂਆਤੀ ਕੀਮਤ 67281 ਰੁਪਏ ਅਤੇ ਡੀਲਕਸ ਵੈਰੀਮੈਂਟ ਦੀ ਐਕਸ ਸ਼ੋਰੂਮ ਸ਼ੁਰੂਆਤੀ ਕੀਮਤ 68781 ਰੁਪਏ ਹੈ।ਮਾਲੇਰਕੋਟਲਾ ਹੌਂਡਾ ਸ਼ੋਰੂਮ ਵਿਚ ਐਕਟਿਵਾ 6-ਜੀ ਸਪੈਸ਼ਲ 20ਵੀਂ ਐਨੀਵਰਸਿਰੀ ਅਡੀਸ਼ਨ ਨੂੰ ਗਰਾਹਕ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।ਇਥੇ ਆਕਰਸ਼ਕ ਫਾਈਨੈਸ ਅਤੇ ਐਕਸਚੇਂਜ ਸਕੀਮ ਵੀ ਉਪਲਬਧ ਹੈ।