ਪੀਰਮੁਹੰਮਦ (ਪੰਜ ਦਰਿਆ ਬਿਊਰੋ)
ਅੱਜ ਪਿੰਡ ਪੀਰ ਮਹੁੰਮਦ ਬਲਾਕ ਮੱਖੂ ਜਿਲਾ ਫਿਰੋਜ਼ਪੁਰ ਵਿਖੇ ਨਸ਼ਿਆ ਵਿਰੁੱਧ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤ ਨੇ ਮਤਾ ਪਾਸ ਕਰਕੇ ਨਸਾ ਵੇਚਣ ਵਾਲਿਆ ਖਿਲਾਫ ਸਮੂੰਹ ਨਗਰ ਨਿਵਾਸੀ ਸਾਝੇ ਰੂਪ ਵਿੱਚ ਕਾਰਵਾਈ ਕਰਨਗੇ । ਇਸ ਮੌਕੇ ਆਲ ਇੰਡੀਆ ਸਿੱਖ ਸ ਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਟਕਸਾਲੀ ਅਕਾਲੀ ਆਗੂ ਸ੍ ਕਰਨੈਲ ਸਿੰਘ ਪੀਰਮੁਹੰਮਦ, ਸਰਪੰਚ ਬੂੜ ਸਿੰਘ, ਸ੍ ਵੱਸਣ ਸਿੰਘ ਫੋਜੀ, ਸ੍ ਗੁਰਮੇਜ ਸਿੰਘ ਕਾਮਰੇਡ, ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਸ੍ ਹਰਭਿੰਦਰ ਸਿੰਘ ਸੰਧੂ, ਮਹਿਲਾ ਮੰਡਲ ਦੀ ਪ੍ਰਧਾਨ ਬੀਬੀ ਮੀਦੋ ਕੇਵਲ ਭੋਲਾ, ਜੱਜ ,ਹਰਪ੍ਰੀਤ ਭੱਟੀ, ਪਿਆਰਾ ਮਸੀਹ, ਮਲਕੀਤ, ਸਰਬਜੀਤ ਸਿੰਘ ਸੰਬਾ, ਬੀਬੀ ਸੁਖਵਿੰਦਰ ਕੌਰ ਸੁੱਖੀ ਅਵਤਾਰ ਸਿੰਘ ਸਾਨਕਾ ਵਿਸੇਸ਼ ਤੌਰ ਤੇ ਹਾਜਰ ਸਨ ਜਦ ਸਾਰੇ ਪਤਵੰਤੇ ਸੱਜਣ ਪਿੰਡ ਵਿੱਚ ਉਹਨਾ ਲੋਕਾ ਨੂੰ ਜੋ ਨਸਾ ਵੇਚਦੇ ਹਨ, ਨੂੰ ਨਸਾ ਨਾ ਵੇਚਣ ਲਈ ਕਹਿਣ ਗਏ ਤਾ ਉਹ ਨਸਾ ਵੇਚਣ ਵਾਲੇ ਪਿੰਡ ਦੀ ਪੰਚਾਇਤ ਦੇ ਗਲ ਪੈਣ ਲੱਗੇ ਤੇ ਗੰਦੀਆ ਗਾਹਲਾ ਕੱਢਣ ਲੱਗੇ ਫਿਰ ਪੁਲੀਸ ਦੀ ਹਾਜਰੀ ਵਿੱਚ ਜਿਸ ਵਿਅਕਤੀ ਸੁਰਜੀਤ ਸਿੰਘ ਤੇ ਮੱਖਣ ਉਪਰ ਪਿੰਡ ਵਾਲਿਆ ਨੂੰ ਸੱਕ ਸੀ ਉਸਦੇ ਘਰ ਦੀ ਤਕਰੀਬਨ 3 ਘੰਟਿਆ ਦੀ ਲੰਮੀ ਜਦੋਜਹਿਦ ਤੋ ਬਾਅਦ ਪੁਲੀਸ ਨੇ ਉਸਦੇ ਘਰ ਤੇ ਦੁਕਾਨ ਦੀ ਬੂਹਾ ਖੁਲਾਕੇ ਤਲਾਸ਼ੀ ਵੀ ਲਈ।