
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਹਰ ਦੇਸ਼ ਦੀਆ ਸਰਕਾਰਾ ਹਮੇਸਾ ਲੋਕਾਂ ਦੇ ਲਈ ਚੰਗੇ ਕੰਮ, ਰੋਜ਼ਗਾਰ ਅਤੇ ਸਹੂਲਤਾਂ ਮੁਹਾਈਆ ਕਰਵਾਉਣ ਵਿੱਚ ਮਦਦ ਕਰਦੀਆਂ ਹਨ। ਪਰ ਜਦ ਦੀ ਭਾਰਤ ਵਿੱਚ ਸਰਕਾਰ ਆਈ ਹੈ, ਉਸ ਸਮੇਂ ਤੋਂ ਹੀ ਸਰਕਾਰ ਪੂਜੀਪਤੀਆ ਦੀ ਕਠਪੁਤਲੀ ਬਣੀ ਹੋਈ ਹੈ। ਦੇਸ਼ ਅਸੀਂ ਤਰੱਕੀ ਦੇ ਨਾਂ ‘ਤੇ ਦੇਸ਼ ਨੂੰ ਵੇਚਿਆਂ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਲਾਗੂ ਹੋ ਰਹੇ ਕਿਰਸਾਨੀ ਬਿਲ ਨੇ ਲੋਕਾ ਨੂੰ ਹੱਕਾ ਲਈ ਜਗਾ ਦਿੱਤਾ ਹੈ। ਜਿੱਥੇ ਕਿਸਾਨਾਂ ਦੇ ਹੱਕ ਵਿੱਚ ਅੰਦੋਲਨ ਹੋ ਰਹੇ ਹਨ, ਉੱਥੇ ਦਿੱਲੀ ਦੀ ਸਰਕਾਰ ਦੀ ਨੀਤੀ ਤਾਨਾਸ਼ਾਹ ਤੋਂ ਨਹੀਂ ਘਟੀ। ਜਿਸ ਦੇ ਰੋਸ਼ ਵਜੋਂ ਬਹੁਤ ਸਾਰੇ ਲੋਕਾ ਨੇ ਭਾਰਤ ਲਈ ਮਾਣ ਦੁਆ ਪ੍ਰਾਪਤ ਸਨਮਾਨ ਵਾਪਸ ਕਰ ਦਿੱਤੇ ਹਨ। ਇਸੇ ਲੜੀ ਅਧੀਨ ਪੰਜਾਬ ਤੋਂ ਰਾਏਕੋਟ ਹਲਕੇ ਦਾ ਮਾਣ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਉਲੰਪੀਅਨ ਰਮਨਦੀਪ ਸਿੰਘ ਗਰੇਵਾਲ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਰੋਸ ਵਜੋਂ ਆਪਣਾ ਅਰਜਨਾ ਐਵਾਰਡ ਭਾਰਤ ਸਰਕਾਰ ਨੂੰ ਵਾਪਿਸ ਕਰਨ ਦਾ ਫੈਸਲਾ ਕੀਤਾ ਹੈ। ਰਮਨਦੀਪ ਸਿੰਘ ਨੂੰ ਇਹ ਐਵਾਰਡ ਸਾਲ 1999 ਵਿੱਚ ਮਿਲਿਆ ਸੀ। ਸਿਡਨੀ ਉਲੰਪਿਕ ਵਿੱਚ ਭਾਰਤੀ ਟੀਮ ਦੀ ਅਗਵਾਈ ਕਰਨ ਤੋਂ ਇਲਾਵਾ ਉਹ ਵਿਸ਼ਵ ਕੱਪ, ਏਸੀਆਈ ਖੇਡਾਂ ਤੇ ਹੋਰ ਕਈ ਕੌਮਾਂਤਰੀ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਇੱਥੋਂ ਇਹ ਗੱਲ ਦੱਸਣਯੋਗ ਹੈ ਕਿ ਉਹ ਅੱਜ ਕੱਲ੍ਹ ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿੱਚ ਰਹਿ ਰਹੇ ਹਨ।